ਪੰਨਾ:ਲਕੀਰਾਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਸ ਰੂਪ ਦੀ ਰਾਣੀ ਉਤੇ,
ਜੀਵਨ ਦੇ ਨਜ਼ਾਰੇ।

ਦੇਰ ਲਗਾਆਂ ਵੀ ਹੁਸਨ ਉਸ ਨੂੰ
ਖਬਰੇ ਰਬ ਸੀ ਭੁਲਾ।
ਝੂਠ ਬੋਲਨੋ ਵਧ ਓਸ ਤੇ
ਜੋਬਨ ਹੈ ਸੀ ਡੁਲ੍ਹਾ।

ਹੇਠ ਓਸ ਦੇ ਬਿੰਬ ਦੀ ਮੂਰਤ
ਕਸ਼ਮੀਰੀ ਸੇ ਰੁਖਸਾਰਾਂ।
ਦੌਲਤ ਆਖੇ ਸਭ ਕੁਛ ਉਸ ਤੋਂ
ਸੌ ਸੌ ਵਾਰੀ ਵਾਰਾਂ।

ਡੁਲਦਾ ਜੋਬਨ ਸਾਂਹਬਨ ਦੇ ਲਈ
ਕਈ ਉਸ ਕੀਤੇ ਹੀਲੇ।
ਆਪਣੇ ਰੂਪ ਦਾ ਜਾਦੂ ਪਾਕੇ
ਲਖਾਂ ਦਿਲ ਸੀ ਕੀਲੇ।

ਗੁਤੀ ਹੋਈ, ਰੂਪ ਦੇ ਅੰਦਰ
ਜੋਬਨ ਮਤੀ ਨਾਰੀ।
ਡੁਲ ਰਹੀ ਸੀ ਉਸ ਦੇ ਉਤੇ
ਅਰਸ਼ੀ ਸੁੰਦਰਤਾ ਸਾਰੀ।

ਖੁਲੇ ਰਾਤ ਦੇ ਹਨੇਰੇ ਅੰਦਰ
ਚੰਦ ਮੁਖ ਲਸਾਂ ਮਾਰੇ।
ਜਿਉਂ ਸਾਵਨ ਦੇ ਬਦਲਾਂ ਵਿਚੋਂ
ਬਿਜਲੀ ਕੋਈ ਲਿਸ਼ਕਾਰੇ।

ਉਨਾਸੀ