ਪੰਨਾ:ਲਕੀਰਾਂ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਵੀਰ ਸ੍ਰਦਾਰ ਹੁਕਮ ਸਿੰਘ ਜੀ ਦੇ
ਅਕਾਲ ਚਲਾਨੇ ਕਰ ਜਾਣ ਤੇ ਉਹਨਾਂ ਦੇ ਫੁਲ

ਗੰਗਾ ਨੂੰ ਸੋਂਪਣੀ


ਗੰਗਾ ਵਿਚ ਪ੍ਰਵਾਹੁਨ ਲਗਿਆਂ:-
ਮਾਤਾਂ? ਕੀਤੇ ਨੇ ਆਨ ਕੇ ਭੇਟ ਤੇਰੀ,
ਇਹ ਮੈਂ ਆਪਣੇ ਸੋਹਣੇ ਗੁਲਜ਼ਾਰ ਦੇ ਫੁਲ
ਇਹਨਾਂ ਪ੍ਰੇਮ ਕਲਾਵੇ ਵਿਚ ਸਾਂਭ ਰਖੀ
ਵਿਛੜ ਜਾਨ ਨ ਕਿਤੇ ਦਿਲਦਾਰ ਦੇ ਫੁਲ
ਪਰਦੇ ਲਹਿਰਾਂ ਦੇ ਇਹਦੇ ਤੇ ਪਾਈ ਰਖੀਂ
ਇਹ ਨੇ ਕਿਸੇ ਅਨੋਖੇ ਪਿਆਰ ਦੇ ਫ਼ੁਲ
ਸਦਾ ਇਹਨਾਂ ਦੀ ਸ਼ਾਨ ਵਡਿਆਈ ਰਖੀਂ
ਚਲਿਆ ਦੇ ਹਾਂ ਤੈਨੂੰ ਸ਼ਿੰਗਾਰ ਦੇ ਫੁਲ
ਮਾਲਾ ਇਹਨਾਂ ਦੀ ਗਲੇ ਪ੍ਰੋਈ ਰਖੀਂ
ਇਹ ਨੇ ਕਿਸੇ ਨੋ-ਲਖ਼ੜੇ ਹਾਰ ਦੇ ਫੁਲ
ਲੂ ਖਿਜ਼ਾਂ ਦੀ ਆਨ ਝਲੂ ਦਿਤੇ,
ਇਹ ਸਨ ਮਹਿਕਦੇ ਮੇਰੀ ਬਹਾਰ ਦੇ ਫੁਲ
ਤੇਰੇ ਵਾਂਗ ਹੈ ਇਹਨਾਂ ਦਾ ਮਨ ਨਿਰਮਲ
ਭੇਟਾ ਕੀਤੇ ਨੇ ਜਿਹੜੇ ਸਰਕਾਰ ਦੇ ਫੁਲ
ਅਜ ਅਬਰੂ ਜਿਦੇ ਕੋਈ ਪੂਂਜਦਾ ਨਹੀਂ
ਮੇਰੇ ਪਿਤਾ ਦੇ ਨੇ ਬਰਖੁਰਦਾਰ ਦੇ ਫੁਲ
ਲੁਟਿਆ ਗਿਆ ਹੈ ਜਿਸਦਾ ਰਾਜ ਸਾਰਾ
ਭਾਭੋ ਰਾਣੀ ਦੇ ਇਹ ਸਰਦਾਰ ਦੇ ਫੁਲ
ਤੇਨੂੰ ਇਹਨਾਂ ਦੀ ਸੋਪਣੀ ਕਰਨ ਲਗਾਂ

ਤਰਿਆਸੀ