ਪੰਨਾ:ਲਕੀਰਾਂ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਸ਼ਮੀਰ

ਨਜ਼ਾਰਾ ਅਰਸ਼ ਦਾ
ਜੋ ਫਰਸ਼ ਤੇ ਨਜ਼ਰ ਆਵੇ
ਸੁਵਰਗਾਂ ਤੋਂ ਸੋਹਣੀ
ਤਸਵੀਰ ਮੇਰੀ ਏ

ਜਨਮ ਭੂਮੀ ਇਹ ਹੈ
ਹਿੰਦ ਦੇ ਖੇਵਨ ਹਾਰ ਦੀ
ਚੰਦ ਵਾਂਗੂੰ ਚਮਕਨੀਂ
ਤਕਦੀਰ ਮੇਰੀ ਏ

ਕਹਿਣਾਂ ਕਿਸੇ ਨੂੰ ਕੁਛ ਨਹੀ
ਜੇ ਸੁਤੇ ਜਗਾਵੇ ਨਾਗ ਨ
ਚਿਰਾ ਤੋਂ ਸੋਚੀ ਹੋਈ
ਤਦਬੀਰ ਮੇਰੀ ਏ

ਭਾਂਬੜ ਮਚਾਏ ਕਿਸੇ ਨੇ
ਸੁਟ ਕੇ ਸ਼ੁਅਲੇ ਅਗ ਦੇ
ਸਾੜੇ ਗੀਂ ਸੀਨਾ ਉਸ ਦਾ
ਸ਼ਮਸ਼ੀਰ ਮੇਰੀ ਏ

ਜਾਣਾਂ ਨਹੀਂ ਖੇੜਿਆਂ ਨਾਲ।
ਏਸ ਨੇ ਹੈ ਜੁਗਾਂ ਤੀਕ।
ਰਾਂਝਾ ਹਾਂ ਮੈਂ ਇਸ ਦੇ।
ਇਹ ਹੀਰ ਮੇਰੀ ਦੇ।

ਪੰਚਾਸੀ