ਪੰਨਾ:ਲਕੀਰਾਂ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਤੇ ਨੇ ਕੋਰੇ ਕਾਗਜ਼ਾਂ ਤੇ
ਮੈਂ ਖੂਨ ਨਾਲ ਦਸਤ-ਖਤ
ਮੈਂ ਹਾਂ ਕਸ਼ਮੀਰ ਦਾ
ਕਸ਼ਮੀਰ ਮੇਰੀ ਏ।

ਛੱਡ ਕੇ ਸਜਾਵਟ ਪਰਸ ਦੀ
ਖੰਡੇ ਨੂੰ ਹਥੀਂ ਸੂਤ ਕੇ
ਮੁਟਿਆਰ ਮੇਰੇ ਦੇਸ਼ ਦੀ
ਮੁੜ ਛਤਰਾਣੀ ਬਨੇਂਗੀ।

ਏਸੇ ਹੀ ਮੁੜ ਕੇ ਦੇਸ਼ ਚੋਂ
ਪ੍ਰਤਾਪ ਪੈਦਾ ਹੋਣਗੇ
ਕੁੜੀ ਇਕ ੨ ਹਿੰਦ ਦੀ
ਝਾਂਸੀ ਦੀ ਰਾਣੀ ਬਨੇਂਗੀ।

ਦੀਪ ਕੌਰਾਂ ਸੁੰਦਰੀਆਂ
ਨੇ ਕਈ ਨਜ਼ਰੀ ਔਣੀਆਂ
ਲਿਖੀ ਉਹਨਾਂ ਦੀ ਵਾਰਤਾਂ
ਸਚੀ ਕਹਾਣੀ ਬਨੇਂਗੀ।

ਸਾੜੀ ਦੇ ਲਪੇ ਦੀ ਥਾਂ
ਤਲਵਾਰ ਨੇ ਸ਼ਿੰਗਾਰ ਨੀ
ਤਾਰੀਖ ਨਾਰੀ ਕਾਂਡਦੀ
ਨੂਰੀ ਨਿਸ਼ਾਣੀ ਬਨੇਗੀ।

ਛਿਆਸੀ