ਪੰਨਾ:ਲਕੀਰਾਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੀਆ ਦੀ ਸਿਕ

ਕੋਮਲ ਅੰਗ ਸਰੀਰ ਦੇ ਹੋਏ ਕੋਲੇ,
ਪਿਆ ਤਤੀ ਨੂੰ ਹੋਰ ਨ ਤਾ ਪੀਆ,
ਓਸ ਰੋਗ ਦੀ ਬਨੀ ਹਾਂ ਮੈਂ ਰੋਗਨ,
ਤੇਰੇ ਬਿਨਾਂ ਨੇ ਜਿਦੀ ਦਵਾ ਪੀਆ,
ਸਾਵਨ ਵਾਂਗਰਾਂ ਹੜ ਨੇ ਚੜ੍ਹੇ ਰਹਿੰਦੇ,
ਬਣ ਗਏ ਨੈਣ ਵੀ ਮੇਰੇ ਦਰਿਆ ਪੀਆ,
ਬੇੜੀ ਆਸ ਦੀ ਲਗੇ ਨਾ ਪਾਰ ਮੇਰੀ,
ਰਹੀ ਹਾਂ ਵੰਝ ਦਲੀਲਾਂ ਦੇ ਲਾ ਪੀਆ,
 
ਕਿਥੇ ਛੁਪ ਗਿਓਂ ਸੂਰਜਾ ਬਿਨਾਂ ਤੇਰੇ,
ਗਿਆ ਦਿਲ ਦਾ ਕਵੰਲ ਕੁਮਲਾ ਪੀਆ,
ਲੇਖਾਂ ਲੁਟੀ ਨੂੰ ਭਾਗ ਨੂੰ ਸੁਹਾਗ ਲਭੇ,
ਜੇਕਰ ਅਜ ਜਾਵੇਂ ਕਿਤੇ ਆ ਪੀਆ,

ਉਠਾਨਵੇ