ਪੰਨਾ:ਲਕੀਰਾਂ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਅੱਖਰ...

ਮੇਰੇ ਅਜ਼ੀਜ਼ ਮਿਤਰ ਸ੍ਰਦਾਰ ਕਰਮ ਸਿੰਘ ਜੀ ਸੇਵਕ ਨਿਰੇ-ਕਵੀ, ਹੀ ਨਹੀਂ ਇਹਨਾਂ ਦੇ ਦਿਲ ਵਿਚ ਕੁਝ ਤਰੰਗਾਂ ਵੀ ਨੇ। ਜਿਨਾਂ ਵਿਚ ਬੀਰ ਰਸ-ਸ਼ਿੰਗਾਰ ਰਸ ਤੇ ਦੋਹਾਂ ਤੋਂ ਵਧ ਕੇ ਪੰਥਕ ਪ੍ਰੇਮ ਤੇ ਇਤਹਾਸਕ ਤੜਪ ਮੌਜੂਦ ਹੈ।
ਮੈਂ ਰੁਤਤਰਬਾਂ ਦੇ ਮਨਾਨ ਵਿਚ ਇਹਨਾਂ ਦਾ ਸਾਥੀ ਵੀ ਹਾਂ ਮੈਂ ਇਹਨਾਂ ਦੀਆਂ ਕਵਿਤਾਵਾਂ ਇਹਨਾਂ ਅਵਸਰਾਂ ਤੇ ਸੁਨੀਆਂ ਨੇ ਤੇ ਸੰਗਤਾਂ ਦੇ ਝੂਮਦੇ ਸਿਰ ਤੇ ਉਡੀਕ ਵਾਨ ਅਖਾਂ ਵੇਖੀਆਂ ਨੇ ਇਹ ਠੀਕ ਹੈ ਕਿ ਮੈਂ ਤਾਂ ਪੜਚੋਲ ਨਹੀਂ ਕਰ ਸਕਦੀਆਂ ਪਰ ਉਹਨਾਂ ਦੇ ਦਿਲ ਦੀ ਸਤਾਰ ਦੇ ਤਾਰ ਜੇ ਜਵਾਬ ਵਿਚ ਹਿਲ ਪੈਣ ਇਹ ਲਕੀਰਾਂ ਇਹਨਾਂ ਦੀ ਢਾਈ ਦਰਜਨ ਕਵਿਤਾਵਾਂ ਦੀ ਕਿਤਾਬ ਦਾ ਨਾਂ ਹੈ ਏਸ ਤੋਂ ਪਹਿਲਾਂ ਵੀ ਨੂਰੀ ਕਣੀਆਂ ਖੁਲ੍ਹੀਆਂ, ਖੇਡਾਂ, ਜੀਵਨ ਸੁਪਨੇ ਜਿਨਾਂ ਵਿਚ ਸਵਾ ਸੌ ਕਵਿਤਾ ਨੇ ਏਥੋਂ ਮਾਲੂਮ ਹੁੰਦਾ ਹੈ ਕਿ ਇਹ ਪੁਰਾਣੇ ਲਿਖਾਰੀ ਨੇ ਔਰ ਇਹਨਾਂ ਦੀਆਂ ਕਵਿਤਾ ਸੁਲਝੀਆਂ ਹੋਈਆਂ ਨੇ। ਸੇਵਕ ਜੀ ਜਿਥੇ ਕੁਦਰਤ ਦੇ ਪੁਜਾਰੀ ਨੇ ਓਦੇ ਨਾਲ ੨ ਗੁਰੂ ਘਰ ਦੇ ਵੀ ਖਾਸ, ਸ਼ਰਧਾਲੂ ਵੀ ਨੇਂ ਇਹ ਦੋਵੇਂ ਮੇਲ ਘੱਟ ਕਵੀਆਂ ਵਿਚ ਹੁੰਦੇ ਨੇ ਮੈਨੂੰ ਖੁਸ਼ੀ ਹੈ ਕਿ ਇਹਨਾਂ ਨੇ ਅਨੋਖੀਆਂ ਤੇ ਸਹੀ ਲਕੀਰਾਂ ਕੁਦਰਤ ਤੇ ਇਤਹਾਸ ਵਿਚੋਂ ਤੇ ਹਰ ਰੋਜ਼ ਦੇ ਜੀਵਨ ਵਿਚੋਂ ਕਢੀਆਂ ਨੇ ਕਿਹਾ ਚੰਗਾ ਹੋਵੇ ਜੇ ਹੋਰ ਕਵੀ ਵੀ ਇਹਨਾਂ ਲਕੀਰਾਂ ਤੇ ਚਲ ਕੇ ਪੰਜਾਬੀ ਬੋਲੀ ਦੀ ਕਵਿਤਾ ਨੂੰ ਹੋਰ ਉਜਾਗਰ ਕਰਨ
ਮੈਨੂੰ ਖੁਸ਼ੀ ਹੈ ਕਿ ਸੇਵਕ ਜੀ ਬਾਣੀ ਗੁਰਮਤ ਤੇ ਸਿਖ ਇਤਹਾਸ ਦੇ ਪੂਰੇ ਜਾਣੂੰ ਨੇ ਵਾਹਿਗੁਰੂ ਇਹਨਾਂ ਨੂੰ ਹੋਰ ਤੇ ਵਧੀਕ ਏਸ ਪਾਸੇ ਚਲਾਏ।

ਕਰੋਲ ਬਾਗ (ਦਿਲੀ)

ਅਮੀਰ ਚੰਦ ਖੰਨਾ