ਪੰਨਾ:ਲਕੀਰਾਂ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਲਾ ਰਾਹ ਤੇ ਭਟਕਦੀ ਫਿਰਾਂ ਮਾਹੀਆ
ਮੇਰੀ ਮੰਜ਼ਲ ਤੇ ਮੈਨੂੰਂ ਪਹੁੰਚਾ ਜਾਦੋਂ
ਤਾਂ ਮੈਂ ਏਸ ਅਦਾਲਤੋਂ ਬਰੀ ਹੁੰਦੀ
ਕੀਤੇ ਕੌਲ ਤੇ ਫੁਲ ਚੜ੍ਹਾਂ ਜਾਂਦੋਂ
ਮੇਰੇ ਮਨ ਦੀ ਹੋ ਜਾਏ ਆਸ ਪੂਰੀ
ਜਾਂਵੇ ਮਨ ਜੇ ਪ੍ਰੀਤਮਾ ਹਾੜਿਆਂ ਨੂੰ
ਤੇਰੀ ਦੀਦ ਦਰਿਆ ਵੇ ਠਾਰ ਦੇਵੇ
ਭੈੜੀ ਬਿਰਹੋਂ ਦੀ ਅਗ ਦੇ ਸਾੜਿਆਂ ਨੂੰ
ਪਾਰੇ ਵਾਂਗ ਪਈ ਤੜਫਦੀ ਜਾਨ ਮੇਰੀ
ਰੁੜੀ ਜਾਵਾਂ ਵਿਛੋੜੇ ਦੇ ਵਹਿਣ ਅੰਦਰ
ਢੇਰੀ ਹੌਂਸਲੇ ਦੀ ਢਹਿੰਦੀ ਜਾਏ ਮੇਰੀ
ਤਾਹਨੇ ਮਿਹਨੇ ਜਹਾਨ ਦੇ ਸਹਿਣ ਅੰਦਰ
ਨਾਗ ਵਾਂਗ ਨਿਵਾਸ ਏ ਬਿਨਾਂ ਤੇਰੇ
ਬੀਤੇ ਘੜੀ ਆਰਾਮ ਨ ਚੈਨ ਅੰਦਰ
ਦਿਨੇ ਔਂਸੀਆਂ ਕਾਂਗ ਉਡਾਂਵਦੀ ਰਹਾਂ
ਤਾਰੇ ਰਹਾਂ ਗਿਨਦੀ ਸਾਰੀ ਰੈਨ ਅੰਦਰ

ਤਰਿਆਵ