ਪੰਨਾ:ਲਕੀਰਾਂ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਰਹੱਨ

ਸਾਵਨ ਮਾਹ ਤੇ ਰਿਮ——ਝਿਮ ਲਗੀ
ਬਿਜਲੀ ਆਨ ਡਰਾਵੇ
ਰਾਤ ਕਾਲੀ ਹੈ ਕਲਮ——ਕਾਲੀ
ਦਿਲ ਨੂੰ ਚੈਨ ਨਾ ਆਵੇ
ਪਾ ਪਾ ਓਂਸੀਆਂ ਆਂਸੂ ਕੇਰਾਂ
ਕਰ ਕੇ ਯਾਦ ਪ੍ਰੀਤਮ
ਤੇਰੇ ਬਾਹਝੋਂ ਖਾਵਨ ਪੀਵਨ
ਮੂਲ ਨ 'ਸੇਵਕ' ਭਾਵੇਂ

ਛਿਆਨਵੇ