ਪੰਨਾ:ਲਹਿਰਾਂ ਦੇ ਹਾਰ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਜੀਉਂਦਾ' ਦੀਦਾਰ ਸਹੀਓ

ਇਕ ਵੇਰ ਪਾਇਆ ਸਾਜੇ

ਤਦ ਦੀ ਦੀਦਾਰ ਮੋਹੀ

ਆਪਾ ਮੈਂ ਮੁਹਾ ਲਿਆ ॥੯॥


ਦਿਓ ਨੀ ਅਸੀਸ ਕੋਈ,

ਤਰਸ ਆਵੇ 'ਜੀਉਂਦੇ' ਨੂੰ,

ਰੂਪ ਧਾਰ ਫੇਰ ਆਵੇ

ਬਿਰਹੁੰ ਜੋ ਭਛਾ ਗਿਆ।


ਮੈਂ ਹਾਂ ਨਿਮਾਣੀ ਨੀਵੀਂ,

ਰੂਪ ਹੈ ਸਥੂਲ ਮੇਰਾ

ਦੇਸ਼ ਓਹਦੇ ਪਹੁੰਚ ਨਾਹੀਂ

ਨੂਰ ਜੋ ਵਸਾ ਰਿਹਾ ।


ਓਸੇ ਨੂੰ ਤਰਸ ਆਵੇ

ਮਿਹਰ ਧਾਰ ਹੇਠ ਆਵੇ

ਦਿੱਸਦੇ-ਦੀਦਾਰ' ਲ੍ਯਾਵੇ

ਦਰਸ ਜੋ ਦਿਖਾ ਗਿਆ।


ਲੱਲ ਏਹੋ ਜੇ ਲਗੀ ਸਾਨੂੰ,

ਮੰਗ ਸਾਡੀ ਸਦਾ ਏਹੋ,

ਹੋਇਗਾ ਦਿਆਲ ਜਿਹੜਾ

ਚਾਟ ਸਾਨੂੰ ਲਾ ਗਿਆ ॥੧੦॥


- ੯੬ -