ਪੰਨਾ:ਲਹਿਰਾਂ ਦੇ ਹਾਰ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਰਗਸ (ਉਤਾਂਘਨੈਣੀ । ਨਰਗਸ ਯਾ ਉਤਾਂਘ ਨੈਣੀ ਸਿਆਲੇ ਦਾ ਫੁੱਲ ਹੈ ਜੋ ਪਹਾੜਾਂ ਵਿਚ ਤੇ ਮੈਦਾਨੀ ਪੰਜਾਬ ਦਿਆਂ ਬਾਗਾਂ ਵਿਚ ਹੁੰਦਾ ਹੈ । ਇਕ ਲੰਮੀ ਦਲ ਦੇ ਸਿਰ ਤੇ ਲੱਗਦਾ ਤੇ ਤਾਂਘ ਭਰੀਆਂ ਅੱਖਾਂ ਵਾਂਊ ਉਡੀਕ ਦਾ ਇਕ ਸਰੂਪ ਬਣ ਖੜੋਂਦਾ ਹੈ। ਐਉਂ ਜਾਪਦਾ ਹੈ ਕਿ ਕੋਈ ਇਕ ਦੀਦਾਰ-ਪ੍ਰੇਮਣ ਮਾਨੋ ਦੀਦਾਰ-ਲਰਨ ਵਿਚ ਨਹਗਸ ਦਾ ਫੁੱਲ ਬਣ ਗਈ ਹੈ, ਉਸ ਫੁੱਲ ਦੇ ਦਿਲ ਤਰੰਗ:ਨਰਗਸ ਆਖਦੀ ਹੈਮੈਂ ਸਾਂ ਤੱਕਦੀ ਤੱਕਦੀ ਤੱਕ ਰਹੀਆਂ ਨਾਂਹੀਂ ਤੱਕਦੀ ਕਦੀ ਸਾਂ ਥੱਕ ਰਹੀਆਂ, | ਟੱਕ ਬੰਨਕੇ ਤੱਕ ਲਗਾਂਵਦੀ ਸਾਂ, ਅੱਖਾਂ ਓਧਰੇ ਬੰਨ ਬਹਾਂਵਦੀ ਸਾਂ, ਜਿਧਰ ਗਏ ਨਾ ਮੁੜੇ ਸਨ ਪਯਾਰ ਵਾਲੇ, ਸੁਤੀਆਂ ਕਲਾਂ ਜਗਾਣ ਦੀ ਸਾਰ ਵਾਲੇ । ਨੈਣ ਉਨਾਂ ਦੇ ਰਾਹ ਤੇ ਗੱਤ ਛੱਡੇ। ਹੋਰ ਧਿਆਨ ਨੇ ਰਸਤੜੇ ਛੱਡ ਛੱਡੇ। ਜੋਗੀ ਵਾਂਗ ਇਸ ਥਾਉਂ ਤੇ ਬੈਠ ਰਹੀਆਂ ! ਜਿਥੇ ਸੁਹਣੇ ਦੀਦਾਰ ਦੀ ਝਾਤ ਲਈਆ । ਤਾੜੀ ਲੱਗ ਰਹੀਆ ਲਾਂਭ ਇੱਕ ਵੱਲੇ ਅੰਦਰੋਂ ਤਾਕਤਾਂ ਆਣਕੇ ਨੈਣ ਮੱਲੇ । ਕਸ਼ਮੀਰ ਵਿਚ ਇਸ ਨੂੰ ਇੰਬਰਜ਼ਲ ਆਖਦੇ ਹਨ !