ਪੰਨਾ:ਲਹਿਰਾਂ ਦੇ ਹਾਰ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿਮਾਲਯ-ਗੰਗਾ-ਸਮੁੰਦਰ।

ਪੌਣ ਪੰਘੂੜੇ ਝੂਟੇ ਲੈਂਦੀ,
ਅਸਮਾਨੀਂ ਲਟਕੰਦੜੀ,
ਵਿੱਚ ਹਿਮਾਲੇ ਗੰਗਾ ਆਈ,
ਸ਼ਿਖਰਾਂ ਕੱਖ ਫਿਰੰਦੜੀ?
ਠੰਢ ਲਗੀ, ਠੰਢ ਪਈ ਕਾਲਜੇ,
ਰੂਪਵਤੀ ਤਦ ਹੋਈ,
ਚਿੱਟੀ ਬਣੀ ਕੁਹੀੜ ਸੁਹਾਵੀ,
ਪਰਬਤ ਆਨ ਖਲੋਈ,
ਹੋਰ ਠਰੀ, ਧੌਲੀ ਵਧ ਹੋਈ,
ਹੇਠਾਂ ਨੂੰ ਲਹਿ ਆਈ,
ਨੂੰ ਦੇ ਧੁਣਖੇ ਗੁਹੜਿਆਂ ਵਾਂਗੂੰ ।
ਪੈਂਦੀ ਛਹਿਬਰ ਲਾਈ।
ਬੈਠ ਗਈ ਪਰਬਤ ਦੇ ਉੱਪਰ,
ਗਾਹੜੀ ਕੱਠੀ ਹੋਈ,
ਅਪਣੇ ਆਪ ਵਿਖੇ ਜੁੜ ਪਯਾਰੀ
ਜੋਗ ਸਮਾਧਿ ਸਮੋਈ।
ਚਿੱਟੀ ਸਾਫ, ਦਾਗ਼ ਤੋਂ ਖਾਲੀ,
ਏਕਾਗਰ, ਇਕ ਨੰਗੀ
ਲਗੀ ਸਮਾਧਿ ਅਡੋਲ ਬਿਰਾਜੀ,
ਉਮਰਾ ਇਉਂ ਇਕ ਲੰਘੀ ।

-੧੦੨-