ਪੰਨਾ:ਲਹਿਰਾਂ ਦੇ ਹਾਰ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਚਿਆਂ ਦੀ ਨੀਵਾਈ ਕੋਲੋਂ,
ਉਹ ਪੱਧਰ ਨੀਵਾਈ
ਉਚਿਆਂ ਦੀ ਨੀਵਾਈ ਉੱਚੀ,
ਨੀਵਾਂ ਉਸ ਤੋਂ ਨੀਵਾਂ।
ਇਤਨਾਂ ਨੀਵਾਂ ਹੋਕੇ ਨੀਵਾਂ
ਕਿਉਂ ਆਖੇ ਉਹ ਨੀਵਾਂ
‘ਛੁੱਦਾਂ ਵਿਚ ਛੁਟਿਆਈ ਵੱਸੇ,
ਵਡਿਆਂ ਨੂੰ ਪੜਚੋਲਣ।
“ਅਪਣੇ ਛਿੱਦਰ ਜਣੇ ਤਾਂਈਂ,
ਛਿੱਦ ਉਨ੍ਹਾਂ ਦੇ ਫੋਲਣ॥
ਖੁੱਡਾਂ ਸੱਚ ਨੀਵੀਆਂ, ਸਾਗਰ!
ਪਰ ਤੈਥੋਂ ਹਨ ਉਚੀਆਂ।
'ਤੂੰ ਉਹਨਾਂ ਨੂੰ ਨੀਵਾਂ ਕੀਰ
ਆਖ ਸਕੇ? ਹੋ ਨਿਚੀਆ
ਪਾਣੀ ਤੈਨੂੰ ਜੋ ਪਰਬਤ ਤੋਂ
ਦਾਨ ਹੋਇਕੇ ਆਇਆ
ਉਸਦੇ ਉਹਲੇ ਦੱਸ ਸਾਗਰਾ!
ਕਿਤਨਾਂ ਡੂੰਘ ਲੁਕਾਇਆ?
ਤੇਰੇ ਵਿੱਚ ਘਾਟੀਆਂ ਦੂਣਾਂ,
ਘਾਂ ਅਤਿ ਡੂੰਘਾਈਆਂ,
ਲੈ ਕੱਜਣ ਉਹ ਪਰਬਤ ਕੋਲੋਂ,
ਤੂੰ ਉਸ ਹੇਠ ਲੁਕਾਈਆਂ

-੧੦੯-