ਪੰਨਾ:ਲਹਿਰਾਂ ਦੇ ਹਾਰ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੰਗਾ ਵਧੇ, ਮੁੜੇ, ਵਧ ਮੁੜਦੀ
ਰਗੜਾ ਇਹੋ ਹੁੰਦਾ
ਜਦ ਤੋਂ ਟਰਿਆ ਝਗੜਾ ਇਹ ਹੈ
ਖਿਚਾ-ਖਿੱਚ ਹੈ ਜਾਰੀ।
ਸਾਗਰ ਕੰਢੇ ਗੰਗ ਸਾਗਰ ਦੀ
ਦੇਖੋ ਦੋ ਨਿਆਰੀ।
ਸਾਗਰ ਸਬਲ, ਰੰਗ ਹੈ ਅਬਲਾ,
ਬਦੋ ਬੇਦੀ ਲੈ ਜਾਵੇ,
ਗੰਗਾ ਜਾ ਨਿੰਦਕ ਦੇ ਦਾਰੇ,
ਟਿਕੇ ਨ, ਚੈਨ ਨ ਪਾਵੇ।
ਕਰ ਅਰਜ਼ੋਈ ਸੂਰਜ ਮੁਹਰੇ
ਸਦਾ ਦੁਹਾਈ ਦੇਦੀ:
ਲੈ ਚਲ ਨੂਰ! ਹਨੇਰਿਓਂ ਮੈਨੂੰ,
ਏਥੇ ਨਹੀਂ ਵਸੇਂਦੀ।
ਖਾ ਗੁੱਸਾ ਸੂਰਜ ਤਪ ਉੱਠਦਾ
ਸਾਗਰ ਖੂਬ ਤਪਾਵੇ,
ਕਿਰਨਾਂ ਨਾਲ ਗੰਗ ਨੂੰ ਖਿੱਚੇ
ਮੋਢੇ ਪੌਣ ਚੜ੍ਹਾਵੇ।
ਅਰਸ਼ਾਂ ਵਿਚ ਸੁਤੰਤਰ ਕਰਕੇ,
ਕਰ ਉੱਚਾ, ਲੈ ਫਿਰਦਾ,
ਵੇਗ ਵਾਉ ਦੇ ਸੋ ਅਸਮਾਨੀਂ
ਰਖਦਾ ਫਿਰਦਾ ਤੁਰਦਾ

-੧੧੧-