ਪੰਨਾ:ਲਹਿਰਾਂ ਦੇ ਹਾਰ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾ ਜ਼ਹਿਰ ਅੰਮ੍ਰਿਤ ਇੱਕ ਖੀਸੇ
ਮੌਤ, ਜਿੰਦ ਜਿਨ ਵੰਡਣੀਂ।
ਜਿਸ ਪਾਸ ਇੱਕ ਮਟੱਕੜਾ
ਪਲਕਾਰੜਾ ਤੇ ਝਮਕਣਾਂ,
ਇਸ ਝਮਕਣੇ ਦੇ ਹੇਠ ਜਿਸਦੇ
ਜਗਤ ਸਾਰਾ ਦੁਮਕਣਾਂ,
ਉਹ ਅੱਖ ਡੱਬੀ ਬੰਦ ਹੈ
ਵਿਚ ਛੱਪਰਾਂ ਦੇ ਸੌਂ ਰਹੀ ਹੈ
ਸ਼ੁਕਰ ਸਾਈਆਂ ! ਠੰਢ ਵਰਤੀ ।
ਸ਼ਾਂਤਿ ਸਾਰੇ ਪੈ ਰਹੀ।
ਆਹਾ ! ਅਸੀਂ ਧੁਰ ਛੱਤ ਤੇ
ਛਤ ਕੈਦ ਕੋਲੋਂ ਛੁਟ ਰਹੇ,
ਘਰ ਵਿਚ ਘਰ ਦੀ ਕੰਧ ਤੋਂ
ਹਾਂ ਅਸੀਂ ਉੱਚੇ ਉਠ ਰਹੇ।
ਘਰ-ਕੰਧੀਆਂ ਨੇ ਚਾਰ ਲਾਵੋਂ
ਕੈਦ ਸੀਗਾ ਪਾਇਆ,
ਇਸ ਛੱਤ ਨੇ ਸੀ ਅਰਸ਼ ਕੋਲੋਂ
ਅਸਾਂ ਬੰਦ ਰਹਾਇਆ ॥
ਘਰ-ਛੱਤ ਨੂੰ ਹੈ ਜਿੱਤਿਆ
ਘਰ-ਛੱਤ ਉੱਤੇ ਆ ਗਏ,
ਹੈ ਅਰਸ਼ ਨੇੜੇ ਹੋ ਗਿਆ
ਬੈਕੁੰਠ ਦਰਸ਼ਨ ਪਾ ਲਏ।

-੧੧੫-