ਪੰਨਾ:ਲਹਿਰਾਂ ਦੇ ਹਾਰ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਹੁ ਵੇਖ ਉੱਪਰ ਪਰੀਆਂ
ਅੰਮ੍ਰਿਤ ਬੂਥਾਵਨ ਹਾਰੀਆ,
ਕੋੜਾਂ ਹੀ ਅੱਖਾਂ ਮਾਰਿ ਡਲਕਾਂ
ਡਲਕ ਰਹੀਆਂ ਯਾਰੀਆਂ
ਨਾਂ ਵੈਰ ਇਹਨੀਂ ਅੱਖੀਆਂ,
ਨਾਂ ਕਸਤ, ਕੀਨਾਂ, ਰਾਹ ਹੈ।
ਨਾਂ ਈਰਖਾ, 'ਨਾਂ ਦੇਖ ਹੈ,
ਨਾਂ ਮੋਹ ਹੈ, ਨਾਂ ਤਾਹ ਹੈ?
ਨਾਂ ਦਿੰਦੀਆਂ ਨਾਂ ਬੰਦੀਆਂ,
ਨਾਂ ਮਾਰ ਮਾਰਨ ਯਾਰੀਆਂ,
ਇਹ ਨਹੀਂ ਚੈਂਚਲ-ਹਾਰੀਆਂ,
ਨਹਿ ਖੇਦ ਦੇਵਣ ਹਾਰੀਆਂ
ਇਕ ਸ਼ਾਂਤਿ ਇਕ ਅਡੋਲਤਾ,
ਇਕ ਚਾਨਣਾਂ ਇਕ ਡਲਕ ਹੈ,
ਇਕ ਤੇਲ ਭਿੰਨੀ ਮਿਹਰ, ਮਾਨੋਂ
ਝਰ ਰਹੀ ਦੀ ਝਲਕ ਹੈ
ਸਾਰੇ ਉਦਾਲੇ ਨੀਲ ਹੈ,
ਉਸ ਨੀਲ ਵਿਚ ਪ੍ਰਭਾਉ ਹੈ,
ਇਸ ਤਾਰਿਆਂ ਦੀ ਜੋਤਿ ਤੇ
ਆਨੰਦ ਦਾ ਲਹਿਰਾਉ ਹੈ।
ਹੈ ਸ਼ਾਂਤਿ ਤੇ ਆਨੰਦ ਨੀਲੋਂ
ਚਿੱਟਿਆਂ ਤੋਂ ਝੂਰ ਰਿਹਾਂ,

-੧੧੬-