ਪੰਨਾ:ਲਹਿਰਾਂ ਦੇ ਹਾਰ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਅਸਾਂ ਨੂੰ ਓ ਸ਼ਾਂਤ ਤੇ
ਆਨੰਦ ਸਾਰਾ ਕਰ ਰਿਹਾਂ।
ਹਾਂ, ਦੇਖਣਾ ਇਕ ਹੋਰ ਅਚਰਜ
ਖੜੇ ਸਾਂਗੇ ਜਾਂ ਅਸੀਂ,
ਤਾਂ ਦੇਖਦੇ ਬਾਜ਼ਾਰ, ਮੋਰੀ,
ਧਰਤਿ ਨੀਵੀਂ ਸਾਂ ਅਸੀਂ,
ਆਣ ਏਥੇ ਪਏ ਲੰਮੇ
ਅਰਸ਼ ਨਜ਼ਰੀਂ ਆਇਆ,
ਹਾਂ ਪਿਆਂ ਨੂੰ, ਜੀ ਲੰਮਿਆਂ
ਮੰਡ ਸਭ ਦਿਸਿ ਆਇਆ!
ਹੈ, ਮੌਜ ਅਪਰ ਅਪਾਰ ਕੇਹੀ
ਚੁੱਪ ਸ਼ਾਂਤਿ ਏਕਾਂਤ ਦੀ,
ਜੋ ਖ਼ਾਕੀਆਂ ਦੀ ਨਜ਼ਰ ਅਰਸ਼ਾਂ
ਨਾਲ ਜਾਕੇ ਟਾਂਕਦੀ।
ਸੁਖ-ਲ, ਅਰਸ਼ੋਂ ਨੂੰ ਪੈ ਰਹੀ
ਰਸ-ਟਪਕ ਉਤੋਂ ਆ ਰਹੀ
ਕਰ ਲੀਨ ਅਪਣੇ ਵਿਚ ਸਾਨੂੰ
ਗੋਦ ਅਪਣੀ ਪਾ ਰਹੀ।
ਇਹ ਤਾਰੜੇ, ਕੀ ਅੱਖੀਆਂ
ਉਸ ਰੱਬ ਦੀਆਂ ਸੁਹਣੀਆਂ,
ਜੋ ਸਹਸ ਹੀ ‘ਤਵਨੈਣ ਕਰਕੇ
ਆਖੀਆਂ, ਜਗ-ਮੋਹਣੀਆਂ?

-੧੧੭-