ਪੰਨਾ:ਲਹਿਰਾਂ ਦੇ ਹਾਰ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਚਾਨਣੇ ਦਾ ਨਾਲ ਸਾਡੇ
ਨੇਹੁ ਕਰਦੇ ਚੁਹਲੜੇ।
ਜਾਂ ਤਣੀ ਚੁੰਨੀ ਰੇਸ਼ਮੀ
ਨੀਲੀ ਜੜੀ ਸੰ-ਤਾਰਿਆਂ,
ਕਾਦਰ ਜਿਨੂੰ ਹੈ ਸੀਸ ਕੁਦਰਤ
ਆਪ ਹੱਥੀਂ ਤਾਣਿਆਂ।
ਹੈ ਨੀਲ ਮਾਇਆ ਦੱਸਦਾ,
ਤਾਰੇ ਦਿਸੱਦੇ ਜਿੰਦੀਆਂ,
ਜੋ ਜਿੰਦ ਪਾਵਣਹਾਰੀਆਂ
ਕਿਰਨਾਂ ਸਦਾ ਹਨ ਦਿੰਦੀਆਂ
ਚਹਿ ਕੱਛ ਹੋਵੇ ਅਸ਼ਾਂ ਨੂੰ
ਨਾਂ ਅੰਬ ਗਿਣਨੇ ਲੋੜ ਹੈ,
ਹੈ ਲੋੜ ਸਾਦ ਚਖਾਣ ਦੀ
ਰਸ ਮਾਣਨੇ ਦੀ ਓੜ ਹੈ।
ਬਨ ਗਏ ਸਾਡੇ ਯਾਰ ਤਾਰੇ ,
ਪਰ ਅਸੀਂ ਕਰਾਂਵਦੇ,
ਓ ਰਿਸ਼ਮ ਤਾਰੀ ਪਲਮਦੇ,
ਇਉਂ ਅਰਸ਼ ਤੋਂ ਉਤਰ ਆਂਵਦੇ,
ਆ ਵੜਨ ਸਾਡੀ ਅੱਖੀਆਂ
ਵਿਚ ਪੁਤਲੀਆਂ ਦੇ ਮਾਂਵਦੇ,


  • ਕਿਰਨਾਂ ਦੀਆਂ ਤਾਰਾਂ ਉੱਤੇ।

-੧੧੯-