ਪੰਨਾ:ਲਹਿਰਾਂ ਦੇ ਹਾਰ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਲਹਿਣ ਸਾਡੇ ਕਾਲਜੇ
ਸੁਖ ਸ਼ਾਂਤਿ ਮਿੱਠ ਪੁਚਾਂਵਦੇ,
ਤੇ ਤਪਤ ਸਾਰੀ ਮੇਟਦੇ
ਇਕ ਠੰਢ ਅਰ ਪਾਂਵਦੇ॥
ਆ ਚੰਦ ਰਾਤੀਂ ਕਦੇ ਪਯਾਰਾ
ਰੰਗ ਹੋਰ ਲਗਾਂਵਦਾ,
ਦੁਧ ਰੰਗ ਵਾਲੀ ਚਾਨਣੀ ਦੀ
ਛਹਿਬਰਾਂ ਚਾਲਾਂਵਦਾ।
ਛੱਤ ਸਾਡੀ ਬਣੇ ਜੀਕਰ
ਛੰਭ-ਪਾਰਾ ਹੋਂਵਦਾ,
ਵਿਚ ਪਲੰਘ ਸਾਡਾ ਦਿੱਸਦਾ,
ਬਜਰਾ ਜਿਵੇਂ ਜਲ ਸੋਂਹਦਾ
ਉਸ ਉੱਪਰੇ ਹਾਂ ਅਸੀਂ ਲੋਟੇ
ਚਾਂਦਨੀ ਵਿਚ ਲੈ ਰਹੇ,
ਜੀ, ਤਾਰੀਆਂ ਮਨ ਪਯਾਰੀਆਂ,
ਵਿਚ ਛਹਿਬਰਾਂ ਦੇ ਪੈ ਰਹੇ।
ਏ ਚੰਦ ਤਾਰੇ ਯਾਰ ਪਯਾਰੇ !
ਨੀਲ ਪਯਾਰਾ ਮੀਤ ਹੈ,
ਏ ਰਾਤ ਪਯਾਰੀ ਸਖੀ ਮਿੱਠੀ
ਸ਼ਾਂਤਿ ਜਿਸ ਦੀ ਰੀਤਿ ਹੈ।
ਹਨ ਚੁੱਪ ਤੇ ਏਕਾਂਤ, ਘਰ ਵਿਚ
ਬਨ ਗਿਆ ਬਨ-ਸਾਜ ਹੈ,

-੧੨੦-