ਪੰਨਾ:ਲਹਿਰਾਂ ਦੇ ਹਾਰ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਮਾਤ-ਲੋਕੇ ਬੈਠਿਆਂ
ਬੈਕੁੰਠ ਵਾਲਾ ਰਾਜ ਹੈ।
ਇਹ ਮੌਜ ਮਾਣੀ, ਮੌਜ ਮਾਣੀ॥
ਸੱਤ ਮਹੀਨੇ ਪਯਾਰਿਆ,
ਏ ਸੰਗ ਬਣਿਆਂ ਰੰਗ ਬਣਿਆਂ
ਰੰਗ ਰੱਬ ਖਿਲਾਰਿਆ,
ਪਰ ਹਾਇ! ਕਾਲ ਬਿਕਾਲ ਕੋਝੇ
ਭਾਂਵਦਾ ਨਹੀਂ ਮੇਲ ਹੈ,
ਰਸ ਰੰਗ ਵਾਲੇ ਚਮਨ ਵਿਚ
ਜਾ ਦੇਂਵਦਾ ਜੜਿ ਤੇਲ ਹੈ।
ਇਸ ਪਾਪੀਏ ਇਕ ਦੂਤ ਮਾੜਾ
ਸਿਆਲ ਨਾਮੇ ਘਲਿਆ,
ਜਿਨੁ ਸੁਖ ਅਸਾਡਾ ਮੇਲ ਸਾਡਾ
ਹਾਇ! ਆਕੇ ਸੱਲਿਆ
ਇਕ ਠੰਢ ਦੀ ਏ ਫੌਜ ਕਿਧਰੋਂ
ਕਟਕ ਬੰਨ੍ਹ ਲਿਆਇਆ,
ਧੁਰ ਛੱਤ ਸਾਡਾ ਸਉਣ ਇਸ
ਬੇਦਰਦ ਨੇ ਆ ਗੁਆਇਆ ॥
ਹਾਂ, ਅੱਜ ਹਾਏ! ਅੱਜ ਸਹੀਓ!
ਹੇਠ ਸਉਣਾ ਪੈ ਗਿਆ,
ਉਹ ਦੰਗ ਅਰਸ਼ੀ ਗਿਆ ਸਾਥੋਂ,
ਮਿਆਲ ਪਾਪੀ ਲੈ ਗਿਆ।

-੧੨੧-