ਪੰਨਾ:ਲਹਿਰਾਂ ਦੇ ਹਾਰ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੁਪ ਹੋ ਗਏ, ਹੈ ਤਾਰਿਓ!
ਓ ਨੀਲ ਪਯਾਰੇ ਲੁਕ ਗਿਓਂ!
ਓ ਗਿਓਂ ਕਿੱਥੇ ਚੰਦ ਵੀਰਾ !
ਦਰਸ ਦੇਣੋ ਕ ਗਿਓਂ ?
ਹਾਂ, ਤੁਸੀਂ ਅਸਾਂ ਵਿਚਾਲ ਸਜਨੋਂ!
ਛੱਤ ਪਾਪਣ ਆ ਗਈ,
ਪਾ ਵਿੱਥ ਮਿਲੇ ਵਿਛੀਨਿਆਂ ਵਿਚ ।
ਹੋਇ ਪਰਦਾ ਛਾ ਗਈ।
ਹੁਣ ਚਾਰ ਹਨ ਜੇ ਕੰਧੀਆਂ
ਇਕ ਛੱਤ ਉੱਪਰ ਘੋਪ ਹੈ,
ਹਾਂ, ਪਏ ਵਾਂਗੂ ਤਿੱਤਲੀ, ਜਿਸ
ਪਿਆ ਸਿਰ ਤੇ ਟੋਪ ਹੈ!
ਹੁਣ ਕੌਣ ਠੰਢੀ ਆਵਸੀ
ਆ ਅੱਖ ਮੇਰੀ ਠਾਰਸੀ?
ਇਹ ਤਪੀ ਦਿਨ ਦੀ ਥੱਕ ਟੁੱਟੀ
ਕੌਣ ਹਾਏ ! ਪਰਸੀ ?
ਸੂਰ ਤੁਹਾਡੇ ਦਰਸ਼ਨੋਂ
ਜੋ ਸਿਰ ਅਸਾਡੇ ਆਂਵਦਾ,
ਹੁਣ ਕੌਣ ਹਾਏ! ਦੇਵਸੀ
ਓ ਕੌਣ ਪੀਂਘ ਟਾਂਵਦਾ?
ਉਹ ਚਾਂਦਨੀ ਦੁਧ ਵਾਂਗ ਚਿੱਟੀ
ਲਹਿਰਦੀ ਜੇ ਆਂਵਦੀ

-੧੨੨-