ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਨਫਸ਼ਾਂ ਦਾ ਫੁੱਲ*[1]।
ਬਨਫ਼ਸ਼ਾਂ ਦੇ ਡਾਢੇ ਖੁਸ਼ਬੂਦਾਰ ਫੁੱਲ ਪਹਾੜਾਂ ਵਿਚ ਅਸੈ
(ਖੁਦਰੌ) ਤੇ ਮੈਦਾਨੀ ਪੰਜਾਬ ਵਿਖੇ ਬਾਗ਼ਾਂ ਵਿਚ ਲਗਾਏ
ਹੋਏ ਸਿਆਲੇ ਵਿਚ ਖਿਲਦੇ ਹਨ, ਪਹਾੜਾਂ ਵਿਚ ਏਹ
ਨਜ਼ਰ ਨਾ ਖਿੱਚਣ ਵਾਲੇ ਢੰਗ ਉੱਗਦੇ ਵਧਦੇ ਹਨ,
ਫਿਰ ਬੀ ਲੋਕੀਂ ਜਾ ਤੋੜਦੇ ਹਨ,ਇਸ ਦੇ ਟੁੱਟਣ ਸਮੇਂ
ਦੇ ਦਿਲ ਤਰੰਗ ਇਨਾਂ ਸਤਰਾਂ ਵਿਚ ਅੰਕਤ ਹਨ:-
ਮਿਰੀ ਛਿਪੀ ਰਹੇ ਗੁਲਜ਼ਾਰ,
ਮੈਂ ਨੀਵਾਂ ਉੱਗਿਆ;
ਕੋਈ ਲਗੇ ਨ ਨਜ਼ਰ ਵਪਾਰ,
ਮੈਂ ਪਰਬਤ ਲੁੱਕਿਆ
ਮੈਂ ਲਿਆ ਅਕਾਸ਼ੋਂ ਰੰਗ
ਜੁ ਸ਼ੋਖ਼ ਨ ਵੰਨ ਦਾ;
ਹਾਂ, ਧੁਰੋਂ ਗ਼ਰੀਬੀ ਮੰਗ,
ਮੈਂ ਆਯਾ ਜਗਤ ਤੇ।
ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ;
ਮੇਰੀ ਨਾਲ ਚਾਂਦਨੀ ਖੇਲ,
ਰਾਤਿ ਰਲ ਖੇਲੀਏ।
ਮੈਂ ਮਸਤ ਆਪਣੇ ਹਾਲ,
ਮਗਨ ਗੰਧਿ ਆਪਣੀ;
- ↑ *Voilets.
-੧੨੪-