ਪੰਨਾ:ਲਹਿਰਾਂ ਦੇ ਹਾਰ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਤ੍ਰੇਲ ਤੁਪਕੇ

ਦੀਦਾਰ।

ਹੇ ਅਸਲੀਅਤ ਇਸ ਦਿਸਦੇ ਦੀ!
ਸਾਨੂੰ ਪਰੇ ਨ ਸੱਟੇਂ ਹਾ!
ਧੁਰ ਮਰਕਜ਼ ਆਪਣੇ ਵਿਚ ਕਿਧਰੇ
ਠਾਟ ਅਸਾਡਾ ਠੱਟੇਂ ਹਾ!
ਵਿੱਥ ਕਿਸੇ ਤੇ ਰੱਖ ਜਿ ਸਾਨੂੰ
ਤੂੰ ਖਿੜਨਾ ਖ਼ੁਸ਼ ਹੋਣਾ ਸੀ,
ਦੀਦੇ ਦੇਖਣਹਾਰੇ ਦੇ ਕੇ ਨਜ਼ਰੋਂ
ਪਰੇ ਨ ਹੱਟੇਂ ਹਾ।੧।

-੯-