ਪੰਨਾ:ਲਹਿਰਾਂ ਦੇ ਹਾਰ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਹੀ:-

ਮਾਲੀ ਨੇ ਫੁੱਲ ਤੋੜੇ
ਢੇਰਾਂ ਦੇ ਢੇਰ ਲਾਏ,
ਅੱਤਾਰ ਤੇ ਫੁਲੇਰੇ
ਉੱਮਲ ਚੁਤਰਫੋਂ ਆਏ।
ਮਲ ਪੋਕੇ ਵਿਕ ਗਿਆ ਓ
ਤੇਰਾ ਸੀ ਜੋ ਪਿਆਰਾ,
ਸ਼ੋਭਾ ਜੋ ਬਾਗ ਦੀ ਸੀ
ਉਸਨੂੰ ਨੱਗਰ ਲਿਆਏ॥੧੦
ਸਿਹਰੇ ਤੇ ਸਰੀਆਂ, ਮਾਲਾਂ,
ਲੜੀਆਂ ਤੇ ਹਾਰ ਹੁੰਦੇ,
ਕੋਮਲ ਸਰੀਰ ਸੁਹਣੇ,
ਓਨ੍ਹਾਂ ਨੇ ਅੰਗ ਲਾਏ।
ਗੁਲਦਸਤਿਆਂ ਦੇ ਅੰਦਰ
ਬੱਝੇ ਗਏ ਪਿਆਰੇ,
ਵਾਲਾਂ ਤੋਂ ਅੱਡ ਹੋਏ,
ਸਿਹਚਾ ਤੇ ਗਏ ਵਿਛਾਏ।
ਮਿਸਰੀ ਦੇ ਨਾਲ ਮਿਲਕੇ
ਗੁਲਕੰਦ ਚਾ ਬਨਾਈ
ਸ਼ਰਬਤ ਕਿਸੇ ਬਨਾਯਾ,
ਦੇਗੇ ਕਿਸੇ ਚੜਾਏ॥
ਦੇ ਦੇ ਉਬਾਲ ਪਾਣੀ

-੧੩੧-