ਪੰਨਾ:ਲਹਿਰਾਂ ਦੇ ਹਾਰ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮਲ ਅਰਕ ਖਿਚਯਾ,
ਅਰਕਾਂ ਨੂੰ ਪੁੱਠ ਦੇਕੇ,
ਅਤਰਾਂ ਤੇ ਰੂਹ ਬਨਾਏ,
ਹੁਣ ਸ਼ੀਸ਼ਿਆਂ ਦੇ ਅੰਦਰ
ਹੈ ਕੈਦ ਭੋਗਦਾ ਓ
ਜਿੱਥੇ ਨ ਜਾਣ ਤੇਰਾ,
ਜਾਵੇਂ ਨੇ ਫੇਰ ਆਏ;
ਮਰਕੇ ਬੀ ਪਹੁੰਚ ਓਥੇ
ਸਕਦੀ ਨਹੀਂ ਕਦੀ ਤੂੰ
ਬੁਲਬੁਲ ! ਵਿਰਾਗ ਤੇਰਾ
ਤੈਨੂੰ ਨ ਓ ਮਿਲਾਏ ;
ਦੁਖੜਾ ਸਜਨ ਦਾ ਤੇਰੇ
ਤੇਰੇ ਕਹੇ ਸੁਣਾਯਾ,
ਕੀ ਹਾਲ ਏ ਜੁ ਬੁਲਬੁਲ
ਤੈਨੂੰ ਨਜ਼ਰ ਨ ਆਯਾ?

ਬੁਲਬੁਲ:
ਮੌਸਮ ਬਸੰਤ ਆਈ
ਇਸ ਬਾਗ਼ ਤੇ ਸਹਾਈ,
ਮਾਲੀ ਨੇ ਫੜਕੇ ਓਦੋਂ
ਮੈਨੂੰ ਸੀ ਕੈਦ ਪਾਈ!
ਪਿੰਜਰਾ ਕਠੋਰ ਸੀਖਾਂ

-੧੩੨-