ਪੰਨਾ:ਲਹਿਰਾਂ ਦੇ ਹਾਰ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਦੀ ਪਈ ਨਿਮਾਣੀ,
ਹਿਰਦੇ ਵਿਜੋਗ ਵੜਿਆ,
ਸਿਰ ਤੇ ਪਈ ਜੁਦਾਈ।
ਪਯਾਰੀ ਸੁਤੰਤਤਾਓ,
ਪਯਾਰੀ ਉਹ ਖੁੱਲ੍ਹ ਸਾਰੀ
ਵਾਰੀ ਗਈ ਸਜਨ ਤੋਂ
ਜਿੰਦਾ ਜੋ ਸੀ ਸਵਾਈ॥੨੦
ਗਾਚੀ ਓ ਮੌਜ ਮਨ ਦੀ
ਉਡਣਾਂ ਜੁ ਨਾਲ ਮਰਜ਼ੀ,
ਨਦੀਆਂ ਬਨਾਂ ਪਹਾੜਾਂ
ਦੀ ਸੈਰ ਬੀ ਗੁਵਾਈ।
ਸਿਰ ਸੀਖ ਨਾਲ ਮਾਰਾਂ
ਵਿੱਥਾਂ ਵਿਖੇ ਅੜਾਵਾਂ
ਲਾਵਾਂ ਜਤਨ ਹਜ਼ਾਰਾਂ
ਹੋਵਾਂ ਕਿਵੇਂ ਹਵਾਈ।
ਖਹਿ ਖਹਿ ਕੇ ਖੰਭ ਮਾਰਾਂ
ਖਿੜਕੀ ਕਿਵੇਂ ਖੁਲੇ ਏ
ਓ ਕੈਦ ਕਰਨ ਵਾਲਾ
ਕਦੀਓ ਨ ਕਾਂਪ ਖਾਈ।
ਮੈਂ ਹਾਰ ਹਾਏ ਦੀ,
ਰੋਵਣ ਨੂੰ ਰਾਗ ਜਾਣਨ
ਵਣਾਂ ਤੇ ਪਾਣ ਖਿੱਲੀ

-੧੩੩-