ਪੰਨਾ:ਲਹਿਰਾਂ ਦੇ ਹਾਰ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਸਣ ਕਿ “ਵਾਹ ਗਵਾਈ।
ਜੋ ਆਪ ਹੈ ਸੁਤੰਤਰ
ਕੀ ਜਾਣਦਾ ਕੀ ਬੀਤੇ
ਜਿਸ ਦੀ ਹੈ ਖੱਲ ਸਾਰੀ
ਦੂਜੇ ਦੇ ਹੱਥ ਆਈ।
ਆਵੇ ਜਿ ਮੌਤ ਆਵੇ
ਭਾਗੇ ਭਰੀ ਪਿਆਰੀ,
ਜਾਵੇ ਨ ਖੁਲ ਹੱਥੋਂ,
ਜਾਵੇ ਤੇ ਜਿੰਦ ਜਾਈ!
ਖੱਲ ਜਾਣ ਵੇਲੇ ਲੜਨਾ
ਮਰਨਾ ਯਾ ਮਾਰ ਦੇਣਾ
ਬੀਰਾਂ ਦੀ ਬਾਣ ਧੁਰ ਤੋਂ
ਐਸੀ ਤੁਰੀ ਹੈ ਆਈ।
ਫਕੀਰ ਹੁੰਦੇ ਸਦਾ ਨਿਮਾਣੇ,
ਮਾਰੇ ਜਿਆਣ ਕੋਈ,
ਕੋਈ ਨ ਪੇਸ਼ ਜਾਈ॥
ਹੋਈ ਮੈਂ ਕੋਟਬੰਦੀ
ਇਸ ਆਸਰੋ ਨਿਭਾਈ,
ਦਾਓ ਫਬੇ ਉਡਾਰੀ
ਮਾਊਂ, ਕਰਾਂਗੀ ਧਾਈ ।

੧੩੪