ਪੰਨਾ:ਲਹਿਰਾਂ ਦੇ ਹਾਰ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਜਾਣਦੀ ਸਾਂ ਮਾਲੀ
ਮੇਰਾ ਚਮਨ ਉਡਾਉ;
ਮੇਰੀ ਪਹੁੰਚ ਤੋਂ ਪਹਿਲੋਂ
ਕਰ ਦੇਗੁ ਖ਼ਾਕ ਸ਼ਾਹੀ ੩o
ਖਿੜਕੀ ਜਿ ਅੱਜ ਖੁਲੀ
ਬੱਚੇ ਕਿਸੇ ਧਰੀ ਸੀ,
ਖਿਸਕੀ ਮੈਂ ਚੁਪ ਚਪਾਤੀ
ਉੱਡੀ ਚਲੀ ਸੁ ਆਈ।
ਆਕੇ ਚਮਨ ਏ ਅਪਣਾ
ਸਾਰਾ ਉਜਾੜ ਪਾਯਾ,
ਪਯਾਰੇ ਦੇ ਖੇਦ ਸੁਣਕੇ
ਜੀ ਚੀਰ ਬਾਰ ਆਯਾ।
ਤੇਰਾ ਹਵਾਲ ਸੁਣਕੇ
ਡਾਢਾ ਵਿਰਾਗ ਆਵੇ
ਜਾਂਦੀ ਨੂੰ ਪੇਸ਼ ਕੋਈ
ਤੇਰਾ ਜੁ ਗਮ ਘਟਾਵੇ।
ਗੁੱਸਾ ਕਰੀਂ ਨ ਬੁਲਬੁਲ,
ਪੁੱਛੀ ਜਿ ਬਾਤ ਤੈਥੋਂ
ਕੀਕਰ ਤੇ ਬਾਗ ਤਾਈਂ
ਹੈ ਆਪਣਾ ਬਨਾਵੇਂ?

-੧੩੫-