ਪੰਨਾ:ਲਹਿਰਾਂ ਦੇ ਹਾਰ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਸੋ ਕਰੇ ਕਮਾਈ॥੫o
ਪਯਾਰਾ ਤਪੁ ਕਿ ਰੁਲਸੀ
ਮਾਲੀ ਨਪੀੜ ਕੋਈ,
ਖੱਟੀ ਦੀ ਚੋਭ ਜਾਣੇ,
ਹਿਤ ਦੀ ਨ ਚੋਭ ਰਾਈ।
ਬੁਲਬੁਲ ਨ ਗ਼ਰਜ਼ ਜਾਣੇ,
ਸਾਰਥ ਰਿਦੇ ਨ ਕੋਈ,
ਬੱਧੀ ਪਰੇਮ-ਡੋਰੀ,
ਖਿੱਚੀ ਬਿਦੇਸ਼ ਆਈ।
ਵਤਨੀ ਓ ਹੁੱਬ ਪਯਾਰੀ
ਵਾਰੀ ਸਲਾਮਤੀ ਹੈ
ਜੋਖੋਂ ਏ ਜਿੰਦ ਨਿੱਕੀ
ਬੱਧੀ-ਪਰੇਮ ਪਈ।
ਸੁਹਣੇ ਓ ਬਨ ਮੁੰਹਾਵੇ
ਕੁਦਰਤ ਨੇ ਆਪ ਲਾਏ
ਪਯਾਰੇ ਲਈ ਉ ਛੱਡੇ,
ਬਾਗਾਂ 'ਚ ਆ ਰਹਾਈ॥
ਜੀ ਲੋਚਦਾ ਹੈ ਏਹੋ,
ਪਯਾਰਾ ਨ ਹੋਇ ਓਲੇ,
ਦੇਖਾਂ ਨਿਹਾਲ ਹੋਵਾਂ,
ਨੈਣੀਂ ਦਰਸ ਸਮਾਈ॥
ਲੈਕੇ ਅਨੰਦ ਲਹਿਰੇ;

-੧੩੬-