ਪੰਨਾ:ਲਹਿਰਾਂ ਦੇ ਹਾਰ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਰਤ ਗੁਲਾਬ ਦੀ ਮੈਂ
ਨਿਤ ਨਿਤ ਨਵੀਂ ਬਣਾਵਾਂ,
ਗਾਵਾਂ ਸੁ ਤਾਰ ਲਾਈ;
ਹੈ ਨੇਮ ਸੁੰਦਰਤਾ ਦਾ
ਇਸਦੀ ਕਦਰ ਕਰੋ ਜੇ,
ਵਧਦੀ ਪਛਾਣ ਇਸਦੀ,
ਵਧਦਾ ਸੁਆਦ ਜਾਈ,
ਤੋੜੋ ਜਿ ਸੁੰਦਰਤਾ ਨੂੰ
ਟੁੱਟੇ ਸੁਆਦ ਅਪਣਾ
ਜਾਣਨ ਸੁਆਦ ਵਾਲੀ
ਘਟਦੀ ਸਮਝ ਹੈ ਜਾਈ॥
ਹੈ ਗਯਾਨ ਸੁੰਦਰਤਾ ਦਾ।
ਵਧਦਾ ਜਿ ਸਾਫ ਰਹੀਏ,
ਦਿਸ਼ਟੀ ਵਿਕਾਰ ਵਾਲੀ
ਲਾਲਚ ਭਰੀ ਨ ਪਈ?
ਕਦਰਾਂ ਤੇ ਸਮਝ ਵਾਲੀ
ਜਿਸਨੇ ਨਜ਼ਰ ਪਕਾਈ,
ਦੇਖੇ ਚੁਫੇਰ ਬੈਠਾ,
ਸੁਹਣਪ ਬਜ਼ਾਰ ਲਾਈ
ਸੁਖਮ ਅਨੰਦ-ਮਸਤੀ
ਸ਼ਾਂਤੀ ਪਿਆਰ ਵਾਲੀ
ਲਹਿਰਾਂ ਭਰੀ ਸਦਾ ਹੀ

੧੪੦-