ਪੰਨਾ:ਲਹਿਰਾਂ ਦੇ ਹਾਰ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿੰਦੀ ਰਿਦੇ ਸਮਾਈ।
ਜਿਸਦੀ ਖੁਲੀ ਨੂੰ ਅੱਖੀ,
ਦੇਖੇ ਨ ਓ ਏ. ਦਰਸ਼ਨ
ਗੁਣ ਦੇਖਣੇ ਦਾ ਉਸਨੇ
ਐਵੇਂ ਲਿਆ ਵਵਾਈ।
ਸੁਣ ਵੀਰ ਮੁਸਾਫਰ!
ਵੀਚਾਰ ਮੈਂ ਜਗਾਯਾ,
ਆਪੇ ਕਹੀਂ; ਕਿ: ਕੀ ਹੈ,
ਹੱਕੋ ਹੱਕ ਆਯਾ?

ਰਾਹੀ:
ਆਖਾਂ ਜੁ ਠੀਕ ਬੁਲਬੁਲ!
ਕਿਸਨੂੰ ਹੈ ਹੱਕ ਪਯਾਰਾ?
ਜਿਸਨੇ ਹੈ ਸਚ ਪਛਾਤਾ,
ਸੋਚ ਵਰਤਿਆ ਹੈ ਸਾਰਾ।
ਬਾਕੀ ਜੋ ਲੋਕ ਦੇਖੇ
ਲਾਠੀ ਨੂੰ ਹੱਕ ਜਾਣਨ,
ਤੌਲੇ ਦੇ ਜ਼ੋਰ ਖੁਹਕੇ,
ਫਿਰ ਮਾਰਦੇ ਪਾਰਾਂ।
ਕੋਈ ਨਹੱਕ ਜਾਣੇ,
ਜਾਣੇ ਤਾਂ ਅੱਖ ਮੀਟੇ,
ਸੂਰਥ ਸਭਸ ਨੂੰ ਮੁਹਰੇ,

-੧੪੧-