ਪੰਨਾ:ਲਹਿਰਾਂ ਦੇ ਹਾਰ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੁੱਲ ਤੋੜਦਾ ਨ ਕੋਈ
ਬੇਸ਼ੱਕ ਦੇਖਦੀ ਤੂੰ
ਬਹੁਤੇ ਦਿਨਾਂ ਨਜ਼ਾਰਾ
ਤਦ ਬੀ ਏ ਦੇਹੁ ਅਜ ਦਾ
ਦਲਨਾ ਨਹੀਂ ਸੀ, ਪਯਾਰੀ ?
ਹੁ-ਫੇਰ ਦਾ ਉਜਾੜਨ
ਸੀਗਾ ਨ ਮੇਟਵਾਰਾ!
ਖਿੜਵੀਂ ਬਹਾਰ ਦੇਖੀ
ਬੁਲਬੁਲ ਨੂੰ ਜੀ ਲੁਭਾਯਾ
ਸੋਚੀ ਨ ਰੁੱਤ-ਮਿਟਵੀਂ
ਟੋਣਾ ਜਿਨੇ ਹੈ ਪਾਯਾ!
ਬੁਲਬੁਲ (ਢਾਹ ਮਾਰ ਕੇ):-
ਪਯਾਰੇ ਜਿ ਦਾਗ ਬਿਰਹੋ
ਹਿਰਦੇ ਸੀ ਅੰਤ ਲਾਣਾ,
ਕਿਸ ਵਾਸਤੇ ਸੀ ਜੀਵਨ,
ਕਿਸ ਵਾਸਤੇ ਲੁਭਾਣਾ?
ਮਰਨਾ ਸੱਜਨ ਜੇ ਤੋਂ ਸੀ
ਕਿਉਂ ਮੈਂ ਨ ਨਾਲ ਮੋਈ?
ਭਰਿਆ ਇਹ ਛੱਡ ਮੇਲਾ,
ਕੀਤਾ ਨ ਤੌਰ ਜਾਣਾ?
ਜੀਉਣਾ ਬਿਨਾ ਪਿਆਰੇ

੧੪੫