ਪੰਨਾ:ਲਹਿਰਾਂ ਦੇ ਹਾਰ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਜ ਬਿਨਾ ਹੈ ਚਾਨਣ,
ਟਿਕਣਾ ਜਿਵੇਂ ਹੈ ਉਸਦਾ
ਜਿਸਦਾ ਨ ਹੋ ਟਿਕਾਣਾ!
ਰਾਹੀਂ ਓ ਦਰਦ ਵਾਲੇ!
ਦਰਦੀ ਬਣੀ ਦੁਖੀ ਦਾ,
ਜਿੰਦਾ ਹੈ ਜਾਨ ਅੱਕੀ,
ਇਸਦਾ ਕਰੀਂ ਸਮਾਣਾ
ਅੰਧੇਰ ਛਾ ਗਿਆ ਹੈ।
ਵਰਤੀ ਹੈ ਸੰਵ ਸਾਰੇ,
ਅਣਹੋਂਦ ਹੋ ਰਹੀ ਹੈ,
ਪਰਲੋ ਦਾ ਹੈ ਮਹਾਣਾ ੯
ਰਾਹੀ ! ਕ੍ਰਿਪਾਲ ਹੋਵੀਂ
ਚੱਕਰ ਹਨੇਰ ਆਯਾ,
ਮੇਰੀ ਅਲਖ ਮੁਕਾਵੀਂ
ਝਗੜਾ ਦਈਂ ਚੁਕਾਯਾ!

ਰਾਹੀ:
ਕੀਤੀ ਉਹੀ ਹੈ ਬੁਲਬੁਲ!
ਪਹਿਲਾਂ ਜੁ ਮੈਂ ਅਲਾਈ,
ਲੱਗੀ ਨਹੀਂ ਸੁਹਾਵੀ
ਸੱਚੀ ਕੁ ਸੀ ਸਣਾਈ!
ਪਿਛਲੀ ਗਈ ਨੂੰ ਰੋਵੇ,

-੧੬੬-