ਪੰਨਾ:ਲਹਿਰਾਂ ਦੇ ਹਾਰ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੌਸਮ ਨਵੇਂ ਤੇ ਜਾਈ
ਹੋ ਉਦੀ ਕਰੂੰਬਲੀ ਤੇ
ਪੱਤੇ ਹਰੇ ਤੇ ਕਲੀਆਂ
ਫੁੱਲਾਂ ਦੀ ਫੌਜ ਨਾਲੇ
ਆਵੇਗੀ ਕਰਕੇ ਧਾਈ॥
ਚੋਂਦੀ ਹੈਂ ਕਾਸ ਨੂੰ ਤੂੰ?
ਟੋਲੇ ਹੈਂ ਮੌਤ ਕਾਹਨੂੰ?
ਧੀਰਜ ਕਰੇਂ ਜਿ ਥੋੜਾ,
ਚਿੰਤਾ ਰਹੇ ਨ ਕਾਈ॥੧oo
ਸੁਖ ਦੇਣ ਹਾਰ ਸੱਚਾ
ਹੈ ਭੇਤ ਮੈਂ ਸੁਨਾਯਾ,
ਜਿਸਨੇ ਏ ਧਾਰ ਲੀਤਾ,
ਦੁਖੜਾ ਹੈ ਉਸ ਮਿਟਾਯਾ!
ਬੁਲਬੁਲ
ਕੇਹਾ ਹੈ ਬਾਗ ਸੁਹਣਾ !
ਸੁਹਣਾ ਸਦਾ ਨਹੀਂ ਹੈਂ,
ਪਯਾਰੇ ਦਾ ਸੰਗ ਦਰਸ਼ਨ
ਰਹਿੰਦਾ ਸਦਾ ਨਹੀਂ ਹੈ ;
ਖੇਡਾਂ ਸਮਾਂ ਕਰੇਂਦਾ,
ਦੱਸੇ ਦਿਖਾ ਕਾਵੇ,
ਲੁਕਿਆਂ ਨੂੰ ਫੇਰ ਦੱਸੇ

-੧੪੮