ਪੰਨਾ:ਲਹਿਰਾਂ ਦੇ ਹਾਰ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਣਾ ਜਿ ਲੋਚਦੀ ਹੈ,
ਇਹ ਮੌਜ ਬੁਲਬੁਲੇ ਤੂੰ
ਹਿਰਦੇ ਟਿਕੇ ਤੋਂ ਪਾਈਂ।
ਸੁਹਣਪ ਪਯਾਰੇ ਦਾ ਜੇ
ਚਾਹੇਂ, ਸਦਾ ਰਹਾਵੇ
ਜਿਸ ਤੋਂ ਪ੍ਰਕਾਸ਼ ਹੋਵੇ
ਵਿਚ ਓਸਦੇ ਤੂੰ ਜਾਈਂ?
ਅਣਡਿੱਠ ਹੈ ਜੋ ਕਾਰਨ
ਜਿਸ ਤੋਂ ਸੁਹਣਪ ਪ੍ਰਗਟੇ,
ਉਸਦਾ ਸਰਪ ਇੱਕਰਸ
ਰਹਿੰਦਾ ਸਦਾ ਸਦਾਈਂ।
ਟਿਕਿਆ ਕਰੇ ਜਿ ਹਿਰਦਾ
ਹਿੱਲੇ ਨ ਡੋਲ ਖਾਵੇਂ,
ਅਣਡਿੱਠ ਨੂੰ ਜਿ ਵੇਖੇ,
ਸੀਤਲ ਸਦਾ ਰਹਾਈਂ।
ਦਿੱਥੇ ਚ ਖੇਡ ਅੱਖੀ
ਪਰਤੇ ਓ ਹਰ ਘੜੀ ਹੈ,
ਹਿਰਦਾ ਨ ਦੇਖ ਡੋਲੇ,
ਤਦ ਮੌਜ ਹੈ ਲਗਾਈ।
ਕਾਰਨ ਵਿਖੇ ਲਗਾਵੀਂ
ਲੋ ਇਕਰਸੀ ਸਦਾਈ,
ਕਾਰਜ’ ਦੇ ਪਲਟ ਦੇਖੀਂ,

-੧੫੧-