ਪੰਨਾ:ਲਹਿਰਾਂ ਦੇ ਹਾਰ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧ ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਪੁਸ਼ਪਾਵਤੀ-ਚੰਦਾਵਤ ਰੂਪ, ਰੰਗ, ਕਈ ਲੋੜਾਂ, ਗ਼ਰਜ਼ਾਂ ਕਰਕੇ ਜੇ ਖਿੱਚ ਪੈ ਜਾਏ, ਜਾਂ ਕਿਸੇ ਦਾ ਚੰਗਾ ਲੱਗਣਾ' ਜੀ ਸਮਾ ਜਾਏ, ਇਹ ਪ੍ਰੇਮ ਸਮਝਿਆ ਜਾਣ ਦੀ ਭੁੱਲ ਅਕਸਰ ਹੁੰਦੀ ਹੈ | ਸੱਚੇ fਪਿਆਰ ਦੇ ਨਕਸ਼ ਇਨ੍ਹਾਂ ਸਤਰਾਂ ਵਿਚ ਅੰਕਿਤ ਹਨ:ਪੁਸ਼ਪਾਵਤੀ (ਇਕੱਲੀ ਅਪਣੇ ਆਪ ਨਾਲ) : ਦਿੱਤੀ ਹਾਰ ਦਿਲਾ ! ਤੂੰ ਭਾਰੀ ਪ੍ਰੇਮ ਤੀਰ ਖਾ ਵਿੱਝ ਗਿਓਂ, ਬੱਦਲ ਅਜੇ ਵੱਸਿਆ ਨਾਹੀਂ । ਤੂੰ ਅੱਗੇ ਹੀ ਭਿੱਜ ਗਿਓਂ ॥ ਖੱਪ ਗਈ ਅਜ ਸੋਚਾਂ ਕਰਦੀ, ਜੀ ਲਾਂਦੀ ਮੈਂ ਅੱਕ ਗਈ, ਬਾਗੋਂ ਨਿਕਲ ਬਨਾਂ ਵਿਚ ਆਈ, . ਓਟ ਤਕਾਂਦੀ ਥੱਕ ਗਈ । ਜਿੱਥੇ ਜਾਵਾਂ ਮਨ ਏ ਨਾਲੇ, ਇਸ ਤੋਂ ਕਿੱਥੇ ਲੁੱਕ ਸਕਾਂ, -੧੫੫