ਪੰਨਾ:ਲਹਿਰਾਂ ਦੇ ਹਾਰ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਦ੍ਰਾਵਤ:ਬਖਸ਼ ਲਵੋ ਮੇਂ ਸੁਖੀ ਬੈਠਿਆਂ
ਆਕੇ ਪਾਯਾ ਵਿਘਨ ਖਰਾ,
ਪਰ ਕੀ ਕਰਾਂ? ਤਲੀ ਨਹੀਂ ਟਿਕਦੀ,
ਫਿਰਿਆਂ, ਕਰਦਾ ਝੁੰਡ ਬੜਾ।
ਤੂੰ ਦੇਵੀ ਹੈ ਪਰਮ ਪਵਿੱਤਰ
ਮੈਂ ਜੀ ਪ੍ਰੇਮ ਸਮਾਇ ਰਿਹਾ,
ਇਕਪਲ ਕੱਲ ਖਾਣ ਨੂੰ ਢੁਕਦੀ,
ਬਿਰਹੋਂ ਮਾਰ ਮੁਕਾਇ ਰਿਹਾ।੩੦।
ਬਖਸ਼ ਲਵੋ, ਗਲ ਆਖਾਂ ਭਾਰੀ,
ਮੂੰਹ ਛੋਟਾ ਮੈਂ ਭੁੱਲ ਕਰਾਂ,
ਚੁੱਪ ਰਹਾਂ ਤਦ ਖਾ ਜੇ ਅੰਦਰ,
ਅੱਗ ਜੀਭ ਤੇ ਕਿਵੇਂ ਧਰਾਂ।
ਜਾਣੀ ਜਾਣ ਤੁਸੀਂ ਹੋ ਮੇਰੇ,
ਭੁੱਲਾਂ ਬਖਸ਼ੋ ਨਿੱਤ ਕਰਾਂ,
ਇੱਕ ਵੇਰ ਤਾਰੋ ਇਹ ਕਹਿਕੇ:
"ਮੈਂ ਬੀ ਰਤਾ ਪਿਆਰ ਕਰਾਂ।

ਪੁਸ਼ਪਾਵਤੀ:ਦੰਦਾਵਤ! ਦਿਨ ਬਾਹਲੇ ਹੋਏ,
ਆਖੋ ਤੁਸੀਂ ਪਿਆਰ ਕਰੋ,
ਮੈਨੂੰ ਸਭ ਤੋਂ ਵੱਧ ਜਗਤ ਵਿਚ,
ਦੇਖ ਔਖ ਬੀ ਨਾਂਹਿ ਡਰੋ।

-੧੫੮