ਪੰਨਾ:ਲਹਿਰਾਂ ਦੇ ਹਾਰ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਦਾਵਤ:
ਪੁਸ਼ਪਾਵਤੀ!ਸ਼ੁਕੀਂ ਦਿਲ ਦੇਕੇ,
ਆਸ ਨੇ ਮੇਰੀ ਮੇਟ ਦਈਂ,
ਬੱਸ ਨ ਏਹੋ ਦਿਲ ਵਿੰਨਣ ਦਾ
ਕੁਝ ਕਾਰਣ ਸੁਣ ਹੋਰ ਲਈਂ
ਹਾਵ ਭਾਵ ਭੋਲੇਪਨ ਅੰਦਰ
ਕੁਦਰਤ ਤੋਂ ਵਿਚ ਬਹੁਤ ਧਦੇ,
ਹੱਮਣ, ਬੋਲਣ, ਉੱਠਣ ਬੈਠਣ
ਸਾਰੇ ਖਿੱਚਾਂ ਨਾਲ ਭਰੇ ॥੬੦
ਤਾਰ ਹਿੱਲਿਆਂ ਪੁਤਲੀ ਹਿਲਦੀ,
ਤਿਉਂ ਹਿੱਲਾਂ ਤੋਂ ਨਜ਼ਰ ਕਰੇ,
ਫੇਰੇ ਨਜ਼ਰ, ਸੁਸਤ ਹੋ ਜਾਵਾਂ,
ਸੁਰ ਛਪੇ ਜਜੋਂ ਕਮਲ ਘਿਰੇ,
ਪੁਸ਼ਪਾਵਤੀ:-
ਹਾਵ ਭਾਵ ਤੇ ਕਿਰਿਆ ਪਯਾਰੀ
ਜੋਬਨ ਦੀ ਇਕ ਖੇਡ ਬਣੀ,
ਵਪੇ ਉਮਰ ਗੰਭੀਰ ਹੋਵੀਏ,
ਪਵੇ ਅਦਾਵਾਂ ਵਿਚ ਕਣੀ,
ਜਗਤ ਜੰਜਾਲ ਤੇ ਫਿਕਰ ਟੱਬਰਾਂ
ਹਾਵਾਂ ਦੀ ਸਭ ਛਾਂਗ ਕਰੇ,
ਇਸ ਤਕੀਏ ਤੋਂ ਪ੍ਰੇਮ ਆਪ ਦਾ


  • ਘਰ ਜਾਣਾ, ਦਿਲ ਉਦਾਸ ਹੋ ਜਾਣ !

-੧੬੧-