ਪੰਨਾ:ਲਹਿਰਾਂ ਦੇ ਹਾਰ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੇਤ ਟਿੱਬਿਆਂ ਵਾਂਗ ਖਰੇ।

ਚੰਦਾਵਤ:
ਪ੍ਰੇਮੀ ਹੋਸ਼ ਸਾਫ ਨਹੀਂ ਹੁੰਦੀ,
ਪੰਡਤ ਵਾਂਕ ਨ ਬੋਲ ਸਕੇ,
ਗੰਦ ਨ ਜਾਣੇ ਖਯਾਲ ਆਪਣੇ
ਗੰਦੇ, ਕਹਿਣੋਂ ਬਹੁਤ ਝਕੇ
ਤੂੰ ਗੁਣਵਾਨ ਗੁਣਾਂ ਦੀ ਪੁਤਲੀ,
ਸਜ ਰਹੇ ਗਹਿਣੇ ਹੁਨਰ ਭਲੇ,
ਸੋਨਾ ਰੂਪ ਬਨ ਸੀ ਪਹਿਲੇ,
ਗੁਣ ਸੁਗੰਧ ਹਨ ਨਾਲ ਰਲੇ
ਕਿੱਕੁਰ ਮਨ ਮੋਹਯਾ ਨਾ ਜਾਵੇ,
ਵਿਣ ਜਦ ਦੋ-ਪੰਖ ਸਰੀ*।
ਕਿਰਪਾ ਕਰੋ ਕਹੋ ਇਕ ਵਾਰੀ
ਪਯਾਰ ਕਰਾਂ ਮੈਂ ਪਯਾਰ ਭਰੀ
ਪੁਸ਼ਪਾਵਤੀ:-
ਰਹੇ ਮੁਥਾਜ ਦਸ਼ਾ ਦਾ ਜਿਹੜਾ
ਜੜ ਡੂੰਘੀ ਦਾ ਪ੍ਰੇਮ ਨਹੀਂ,
ਚੰਗੀ ਨਜ਼ਰ ਰਹੇ ਜਦ ਤਾਈਂ,
ਜਦ ਤਾਈਂ ਹੱਥ ਤਾਣ ਰਹੀ
ਹੋਰ ਰੁਝੇਵੇਂ ਮਨ ਨਹੀਂ ਮੱਠਾ,
ਪਈ ਨੇ ਅਪਦਾ ਆਨ ਸਿਰੇ


  • ਦੋ ਖੰਭੇ ਤੀਰ।

-੧੬੨-