ਪੰਨਾ:ਲਹਿਰਾਂ ਦੇ ਹਾਰ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੀ ਕਦੀ ਆਕੜ ਤੇ ਹੈਂਕੜ
ਵਿੱਦੜਾ ਦੇ ਸਿਰ ਆਇ ਪਈ
ਤਦੋਂ ਕਰੋ ਛਿੱਥਾ ਤੇ ਗੁੱਸੇ।
ਤਾਰ ਤੁੜਾਵੇ ਪ੍ਰੇਮ ਮਈ,
ਵਿੱਦਯਾ ਆਸ਼ੇ ਪ੍ਰੇਮ ਭਲਾ ਹੈ
ਇਹ ਬੀ ਨਿਭਣਾ ਖੇਡ ਨਹੀਂ।
ਹੇ ਚੰਦ੍ਰਾਵਤਿ ਓਟ ਪ੍ਰੇਮ ਦੀ
ਪੱਕੀ ਇਹ ਬੀ ਨਾਹਿ ਵੁਠੇ,
ਏਸ ਪ੍ਰੇਮ ਦੀ ਗੁੰਜ ਉਲਟਵੀਂ
ਰਿਦੇ ਗੁੰਬਦੋਂ ਨਾਂਹਿ ਉਠੇ॥੯੦
ਇਸ ਦੇ ਨਾਲ ਸੁਣੋ ਗਲ ਸੱਚੀ
ਮੈਂ ਖਾਲੀ ਹਾਂ ਸਭ ਗੁਣ ਤੋਂ,
ਪ੍ਰੇਮੀ ਜੀ ਤੁਹਾਡੇ ਨੂੰ ਲੱਗੀ
ਗੁਣੀ ਤਿ ਖਾਲੀ ਸਭ ਥੁੜ ਤੋਂ।
ਉਸਦੀ ਨਜ਼ਰ ਨ ਔਗੁਣ ਵੇਖੇ
ਮ ਲਹਿਰ ਜੋ ਜਾਇ ਪਵੇ,
ਨੌ ਦਿਨ ਨਵਾਂਪਨੇ ਦੇ ਬੀਜਾਂ
ਔਗੁਣ ਗੁਣ ਨੂੰ ਛਾਇ ਲਵੇ
ਔਗੁਣ ਤੋਂ ਖਾਲੀ ਨਹਿੰ ਕੋ।
ਘਾਟੇ ਸਭਨਾਂ ਵਿੱਚ ਭਰੇ,

-੧੬੪