ਪੰਨਾ:ਲਹਿਰਾਂ ਦੇ ਹਾਰ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁਪ ਗੁਣਾਂ ਵਿੱਦੜਾ ਦੇ ਬਲ ਤੋਂ
ਡੂੰਘੀ ਇਸ ਦੀ ਨੀਉਂ ਗਈ,
ਉਸ ਡੂੰਘਾਣ ਦਾ ਹਾਲ ਪਿਆਰੀ!
ਮੈਂ ਬੀ ਆਪ ਨੂੰ ਸਮਝ ਸਕਾਂ,
ਗੁੰਗੇ ਦੇ ਗੁੜ ਵਾਂਗ ਖਾਇਕੇ
ਸਦ ਕੀਕਰਾਂ ਆਖ ਸਕਾਂ ?
ਮੈਂ ਪੁਤਲਾ ਪਯਾਰੀ ਦਾ ਡਿੱਠਾ
ਕਰ ਖਾਲੀ ਇਸ ਰੂਪ ਗੁਣੋਂ,
ਚਿੰਤਾ, ਕ੍ਰੋਧ, ਬਿਪਤ ਵਿਚ ਫਸਿਆ,
ਪ੍ਰੇਮ ਨ ਘਟਿਆ ਏਸ ਖੁਣੋਂ,
ਰੋਗ ਦਸ਼ਾ ਵਿਚ, ਹੋਸ਼ੋ ਵਿਹਲਾ,
ਕਦੀ ਰੁਝੇਵੇਂ ਥੱਕ ਰਿਹਾ,
ਪ੍ਰੇਮ ਨ ਮੁੜਿਆ ਵੇਖ ਅਜੇਹੀ,
ਹੋਰ ਅਗਾਹਾਂ ਧੱਕ ਰਿਹਾ ।
ਜਿਹੜੀ ਤਾਰ ਪ੍ਰੇਮ ਦੀ ਬੱਝੀ,
ਬੱਝੀ ਢਿਲਕ ਨ ਖਾਇ ਸਕੇ,
ਸੈ ਪਰਤਾਵੇ ਸਹੁ ਰ ਏ,
ਅੰਤ ਤੀਕ ਏ ਤਾਰ ਤਗੋ
ਘਰ ਕੀਤਾ ਇਸ ਘਰ ਦੇ ਅੰਦਰ,
“ਮੈਂ” 'ਤੂੰ ਇਕੋ ਰੂਪ ਹੁਇਆ,
ਆਪੇ ਵਾਂਢ ਪਿਆਰੀ ਹੈ,
ਤੂੰ ਨੂੰ ਕਰ ਮੈਂ ਰੂਪ ਲਿਆ।

-੧੬੬-