ਪੰਨਾ:ਲਹਿਰਾਂ ਦੇ ਹਾਰ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਖਿਲਾਉਣੇ ਅਤਿ ਅਮੀਰੀ ਦੀ ਨਿਸ਼ਾਨੀ ਸੀ, ਪਰ ਓਥੇ ਬੀ ਹੁਣ ਇਹੋ ਹਾਲ ਨਹੀਂ ਰਿਹਾ।

ਹਿੰਦੁਸਤਾਨ ਵਿੱਚ ਮੋਰ ਖਾਣ ਯਾ ਮਾਰਨ ਦਾ ਖਯਾਲ ਗਿਰਾਵਾਂ ਸ਼ਹਿਰਾਂ ਵਿਚ ਡਾਢੀ ਨਫਰਤ ਨਾਲ ਡਿਨਾ ਦਾ ਹੈ । ਇਸ ਕਵਿਤਾ ਵਿੱਚ ਕਿਸੇ ਇਕ ਅਤਿ ਕਰੂਪ ਵਾਲੇ ਨੀਵੇਂ ਆਦਮੀ ਦਾ, ਨਵਾਂ ਪੱਛਮੀ ਮਤ ਲੈ, ਅੰਜ਼ੀ ਪੜ੍ਹ ਜਾਕੇ, ਚੰਗੀ ਤਨਖਾਹ ਲੈਕੇ, ਪੁਰਾਣੇ ਰੋਮਨ ਲੋਕਾਂ ਦੇ ਹਾਲ ਪੜ, ਮੋਰ ਮਾਸ ਖਾਣ ਦੇ ਸ਼ੌਕ ਤੋਂ ਲਾਚਾਰ ਹੋ, ਮੋਰਸ਼ਿਕਾਰ’ ਕਰਨ ਦੀ ਵਾਰਤਾ ਹੈ। ਉਹ ਕਾਲੇ ਧੂਤ ਅਤੇ ਕੋਝੇ ਚਿਹਰੇ ਵਾਲੇ ਬਾਬੂ ਦਾ ਮੋਰ ਨੂੰ ਗੋਲੀ ਮਾਰਨਾ, ਮੋਰ ਦਾ ਉਸ ਨੂੰ ਝਾੜਨਾ ਤੇ ਇਸ ਝਾੜ ਵਿਚ ਉਚੇ ‘ਰਮੰਡਲ ਦੇ ਖਯਾਲ ਤੇ ਅਰਸ਼ੀ ਭਾਵ ਦੱਸਣੇ, ਮੋਰਨੀ ਦਾ ਦੁੱਖ ਕਰਨਾ ਤੇ ਗਿਰਾਂ ਵਾਲਿਆਂ ਦਾ ਕੋਪ, ਕਈ ਸਾਲ ਹੋਏ ਇਕ ਕਵਿਤਾ ਵਿਚ ਲਿਖੇ ਗਏ ਸਨ, ਅਗਲੇ ਸਫਿਆਂ ਪੁਰ ਉਹ ਕਵਿਤਾ ਅੰਕਿਤ ਹੈ।

ਜੁਲਾਈ ੧੯੨੨]

-੧੭੪-