ਪੰਨਾ:ਲਹਿਰਾਂ ਦੇ ਹਾਰ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੰਡਣਹਾਰ ਬੀ ਨੱਸਕੇ ਕੋਲ ਆਯਾ,
ਮਰਦਾ ਮੋਰ ਇਉਂ ਓਸਨੂੰ ਕੜਕਿਆਈ:
ਬੁਰਾ ਕੀਤਾ ਈ ਬਾਬੂਆ! ਨਾਲ ਸਾਡੇ,
ਬਿਨ ਦੋਸ਼ਿਆਂ ਆਨ ਸਤਾਇਆਈ।
ਤੇਰੇ ਮਾਂਹ ਨਾ ਅਸਾਂ ਨੇ ਕਦੇ ਮਾਰੇ,
ਕਿਹੜੀ ਗੱਲ ਤੇ ਭੁਈਂ ਪਟਕਾਇਆਈ?
ਜੱਗ ਦੋਸ਼ੀਆਂ ਲਈ ਬੰਦੁਕ ਆਈ,
ਮੋਢੇ ਬੀਰਾਂ ਹੀ ਏਸ ਨੂੰ ਚਾਇਆਈ
ਦੱਸ ਕਾਇਰਾ ! ਮੂਰਖ ਉਹ ਰਹੇ ਕਿੱਥੇ,
ਤੈਨੂੰ ਜਿਨ੍ਹਾਂ ਇਹ ਸ਼ਸਤ ਵੜਾਇਆਈ?
ਵਿੱਚ ਜੰਗਲਾਂ ਦੇ ਅਸੀਂ ਵੱਸਦੇ ਹਾਂ,
ਮਕੜੀ ਵਾਂਗ ਨੇ ਫਸਲ ਵਨ ਕਰਦੇ!
ਤੋਤੜਾਂ ਵਾਂਕ ਨ ਫਲਾਂ ਨੂੰ ਟੱਕਦੇ ਹਾਂ,
ਕਦੇ ਬਾਗ ਦਾ ਨਹੀਂ ਨਕਸਾਨ ਕਰਦੇ ।
ਬੁਲਬੁਲ ਵਾਂਕ ਨਾਂ ਮੱਲਦੇ ਫੁੱਲ ਬਾਬੂ,
ਪਿੱਦੀ ਵਾਂਙ ਮਕਰੰਦ*ਨਾ ਹਾਨ ਕਰਦੇ ।
ਖਾਣਹਾਰ ਨਾਂ ਅਸੀਂ ਹਾਂ ਪੰਛੀਆਂ ਦੇ,
ਕੁਛ ਆਦਮੀ ਦਾ ਨਹੀਂ ਜਾਨ ਕਰਦੇ।
ਜਿਹੜਾ ਤੁਸਾਂ ਦਾ ਧੁਰਾਂ ਦਾ 'ਸੱਪ’ ਵੈਰੀ,
ਜਿਹੜਾ ਆਦਮੀ ਵੰਸ਼ ਹਾਂਵਦਾ ਹੈ।


  • ਉਹ ਰਸ ਜੋ ਫੁੱਲਾਂ ਦੀ ਮਦੀਨ ਤੁਹੀ ਵਿਚ ਹੁੰਦਾ ਹੈ।

-੧੭੬-