ਪੰਨਾ:ਲਹਿਰਾਂ ਦੇ ਹਾਰ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਹਦੇ ਲੜੇ ਦਾ ਦਾਰੁ ਨ ਤੁਸਾਂ ਪੱਲੇ,
ਜਿਹੜਾ ਮਲਕੜੇ ਡੰਗ ਚਲਾਂਵਦਾ ਹੈ।
ਜਿਹੜਾ ਦੁੱਧ ਬੀ ਪੀਕੇ ਡੰਗ ਕਰਦਾ,
ਜਿਹੜਾ ਪਾਲਿਆਂ ਨਹੀਂ ਗਿਝਾਂਵਦਾ ਹੈ,
ਵੈਰੀਂ ਓਸਦਾ ਮੋਰ ਅਹਾਰ ਕਰਦਾ,
ਤੁਹਾਡੀਆਂ ਕੁਲਾਂ ਦਾ ਭਲਾ ਕਰਾਂਵਦਾ ਹੈ।
ਕੀੜੇ ਹੋਰ ਜਿਹੜੇ ਤੁਹਾਡਾ ਜਾਨ ਕਰਦੇ,
ਕਈ ਤਰ੍ਹਾਂ ਦਾ ਰੋਗ ਉਪਜਾਂਵਦੇ ਨੀਂ!
ਜਿਹੜੇ ਖੁਲੇ ਜੇ ਵਧਣ ਤਾਂ ਧਰਾ ਸਾਰੀ,
ਭੀੜ ਆਪਣੀ ਨਾਲ ਭਰਾਂਵਦੇ ਨੀਂ।
ਚੁਣਚੁਣ ਉਨ੍ਹਾਂ ਦੀ ਅਲਖ ਮੁਕਾਂਵਦਾ ਹਾਂ,
ਤੁਹਾਡੇ ਵੀਰ ਸਾਥੋਂ ਸੁਖ ਪਾਂਵਦੇ ਨੀਂ।
ਧਰਤੀ ਪਏ ਦਾਣੇ ਮੈਂ ਖਾਂਵਦਾ ਹਾਂ,
ਢੱਠੇ ਡਿੱਗੜੇ ਹੱਥ ਜੋ ਆਂਵਦੇ ਨੀਂ।
ਭਲਾ ਕਰੇ ਜੋ ਤੁਸਾਂ ਦਾ ਬਾਬੁਆ ਓਇ !
ਤੁਸੀਂ ਓਸਦਾ ਬੁਰਾ ਕਰਾਂਵਦੇ ਹੋ !
ਮੋੜ੍ਹੀ ਕਰਨ ਵਾਲੇ ਫੰਡ ਮਾਰਦੇ ਹੋ !
ਘਾਤੀ-ਮੱਤ ਬੀ ਦੇ ਸਦਾਂਵਦੇ ਹੋ ।
ਸਾਡੇ ਨਾਲ ਜੋ ਬੁਰਾ ਕਮਾਂਵਦੇ ਹੋ,
ਬੁਰਾ ਆਪਣਾ ਆਪ ਕਮਾਂਵਦੇ ਹੋ ।
ਨੇਕੀ ਨੇਕੀ ਦੀ ਕੂਕ ਹੋ ਦੇਣਹਾਰੇ,
ਬੁਰਾ ਬੁਰਾ ਪਰ ਸਦਾ ਕਰਾਂਵਦੇ ਹੋ ।

-੧੭੭-