ਪੰਨਾ:ਲਹਿਰਾਂ ਦੇ ਹਾਰ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਰਾਂ ਵੇਖ ਖਾਂ ਬਾਬੂਆਂ ਵੱਲ ਅਪਣੇ,
ਕਿਤੋਂ ਹਬਸ਼ ਦਾ ਜੰਮਿਆਂ ਜਾਇਆਂ ਵੇ?
ਆਬਨੁਸ* ਦਾ ਯਾਰ ਤੂੰ ਕਿਤੋਂ ਆਇਓਂ ?
ਰਾਤ ਭਾਦਰੋਂ ਦੀ ਦਿਨੋਂ ਆਇਆਂ ਵੇ ?
ਸ਼ਾਹੀ ਵੇਚਣਾ ਹਿਕੇ ਕਮਾਮ ਤੇਰਾ ?
ਖਾਨ ਕੋਲਿਆਂ ਤੋਂ ਨੱਸ ਆਇਆਂ ਵੇ ?
ਕਾਲਕ ਕਰਮਾਂ ਦੀ ਅੰਦਰੋਂ ਬਾਹਰ ਆਈ ?
ਹਿਕੇ ਨਰਕ ਤੋਂ ਅੱਖ ਚੁਰਾ ਆਇਆਂ ਵੇ !
ਪੱਠੇ ਤਵੇ ਤੇ ਧਰੋ ਜੇ ਨਵਾਂ ਆਲ,
ਤਿਵੇਂ ਨੱਕ ਦੀ ਬਣਤ ਹੈ ਬਾਬੁਆ ਓਇ !
ਜਿਵੇਂ ਕਾਲਚੇ ਹੋਣ ਦੋ ਪਏ ਚਿੱਕੜ,
ਤਿਵੇਂ ਨੈਣਾਂ ਦੀ ਚੁਣਤ ਹੈ ਬਾਬੁਆ ਓਇ !
ਕਾਲੀ ਕੰਬਲੀ ਲੋਹੇ ਦੀ ਹੋਇ ਖਾਧੀ,
ਤਿਵੇਂ ਵਾਲਾਂ ਦੀ ਉਣਤ ਹੈ ਬਾਬੂਆ ਓਇ !
ਵੱਟਾ ਮਾਰ ਤਰਬੂਜ਼ ਨੂੰ ਛੇਕ ਪਾਈਏ,
ਤੇਰੇ ਮੁੰਹ ਦੀ ਗਣਤ ਹੈ ਬਾਬੁਆ ਓਇ !
ਕਿਹੜੀ ਸ਼ਾਨ ਦਾ ਕਰੇਂ ਗੁਮਾਨ ਐਡਾ,
ਕਿਹੜੀ ਆਨ ਤੇ ਅੱਤ ਤੂੰ ਚਾਈਆ ਵੇ ?


  • ਇਕ ਕਾਲੀ ਲਕੜੀ । ਰੀਠੇ ਦੀ ਕਾਲੀ ਤੇ ਰਤਾ ਚਿਟੌਸ ਵਾਲੀ ਰਿਟਕ ॥ #ਉੱਨ ਨੂੰ ਖਾਣ ਵਾਲਾ ਕੀੜਾ ।

-੧੭੮-