ਪੰਨਾ:ਲਹਿਰਾਂ ਦੇ ਹਾਰ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਪ ਰੰਗ ਨਾ ਗੁਣਾਂ ਦੀ ਰਾਸ ਤੋਂ ਧਿਰ,
ਕਾਹਨੂੰ ਆਕੜੀ ਸ਼ਕਲ ਬਨਾਈਆ ਵੇ ?
ਭਲੇ ਬੁਰੇ ਦੀ ਸੋਝੀ ਨ ਪਈ ਤੈਨੂੰ,
ਧਰਮ ਨਿਆਂ ਦੀ ਅਕਲ ਨਾ ਪਾਈਆ ਵੇ !
ਪਾਣੀ ਪਾਕੇ ਚੱਪਣੀ ਡੁੱਬ ਮਰ ਖਾਂ,
ਮੰਦਾ ਕਰਦਿਆਂ ਸ਼ਰਮ ਨਾ ਆਈਆ ਵੇ !
ਬਾਬੂਓ ਬੇਅਦਬ ਗੁਸਤਾਖ਼ ਬੇ ਦੀਦ ਪੰਛੀ !
ਬਕਬਕ ਸਾਹਿਬਾਂ ਸਾਮਣੇ ਲਾਈਆ ਓਇ !
ਖਾਜ ਆਦਮੀ ਦਾ ਤੁਸਾਂ ਰੱਬ ਕੀਤਾ,
ਹੋਰ ਆਦਮੀ ਨਾਲ ਕਿਉਂ ਚਾਈਆ ਓਇ !
ਬੋਲੇ ਸਾਹਮਣੇ ਰਤਾ ਨਾ ਡਰੋਂ ਨੀਚਾ,
ਕੈਂਚੀ ਜੀਭ ਕਿਉਂ ਸਾਨ ਚੜਾਈਆ ਓਇ ?
ਮਰ ਚੱਲਿਆ ਹੈ ਹੋਰ ਕੀਹ ਮਾਰਾਂ,
ਨਹੀਂ ਦਿਆਂ ਫਾਂਸੀ ਮੱਲ ਪਾਈਆ ਓਇ !
ਮਰ ਚੱਲਿਆਂ ਨੂੰ ਹੋਰ ਮਾਰਨਾ ਕੀ,
ਜਾਨ ਗਈ ਤਾਂ ਖੌਫ ਕੀ ਖਾਵੀਏ ਵੇ ।
ਸੱਚ ਬੋਲਣੋਂ ਕਦੇ ਨਾ ਸੰਗੀਏ ਵੇ,
ਭਾਵੇਂ ਜਿੰਦ ਤੇ ਹੀ ਖੇਡ ਜਾਵੀਏ ਵੇ !
ਪੱਲੇ ਤੁਸੀਂ ਇਨਸਾਫ਼ ਦੀ ਰਿਜ਼ਮ ਨਾਹੀਂ,
ਜ਼ੋਰ ਜ਼ੁਲਮ ਨਾ ਹੱਕ ਬਨਾਵੀਏ ਵੇ !

-੧੭੯