ਪੰਨਾ:ਲਹਿਰਾਂ ਦੇ ਹਾਰ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਇਨਸਾਫ਼ ਤਾਂ ਆਦਮੀ ਆਦਮੀ ਹੈ,
ਨਹੀਂ ਤੇ ਆਦਮੀ ਕਿਉਂ ਕਹਾਵੀਏ ਵੇ ?
ਹੋਵੇ ਪਯਾਰੇ ਦੀ ਰਾਸ ਨਾ ਜਿਹਦੇ ਪੱਲੇ,
ਉਹ ਸੱਪ ਹੈ ਆਦਮੀ ਨਹੀਂ ਲੋਕੋ !
ਜੋ ਇਨਸਾਫ਼ ਤੇ ਨਹੀਂ ਖਲੋ ਸਕਦਾ,
ਬਿੱਛੂ ਜਾਣ ਲੈਣਾ ਉਸਨੂੰ ਸਹੀ ਲੋਕੋ !
ਦਇਆ ਉਪਜਦੀ ਕਦੇ ਨ ਜਿਹਦੇ ਅੰਦਰ,
ਹਨੂੰ ਬਾਣ 'ਕਸਾਈ ਦੀ ਪਈ ਲੋਕੋ !
ਕੋਹੇ ਸੁੰਦਰਤਾ, ਕਰੇ ਨ ਕਦਰ ਇਸਦੀ,
ਆਦਮੀਅਤ ਨਾ ਓਸ ਵਿਚ ਰਹੀ, ਲੋਕੋ !
ਖਾਜ ਆਦਮੀ ਦਾ ਸਾਨੂੰ ਦੱਸ ਕੇ ਤੂੰ,
ਸਿਰਜਣਹਾਰ ਨੂੰ ਦੋਸ਼ ਕਿਉਂ ਲਾਇਆ ਈ ?
ਸੁਹਣੇ ਰੱਬ ਨੇ ਸੁਹਣਾ ਏ ਬਾਗ ਲਾਇਆ,
ਨਾਲ ਸੁਹਣਿਆਂ ਏਹ ਵਸਾਇਆ ਈ ।
ਹੱਬ ਪਯਾਰ ਦੀ ਓਸ ਹਵਾ ਘੋਲੀ,
ਨਾਤਾ ਪ੍ਰੇਮ ਦਾ ਓਸ ਬਨਾਇਆ ਈ ।
ਰਾਗ ਰੰਗ ਤੇ ਮੌਜ ਬਹਾਰ ਸਾਜੀ,
ਐਪਰ ਤੁਸਾਂ ਨੇ ਸੱਭ ਵੱਵਾਇਆ ਈ !
ਸਿਰਜਣਹਾਰ ਹੈ ਸੁੰਦਰਤਾ ਆਪ ਸਾਰੀ,
ਜਿਸਨੂੰ ਸੁੰਦਰ ਹੀ ਸੁੰਦਰ ਸਿਆਣੀਏਂ ਜੀ !

-੧੯o