ਪੰਨਾ:ਲਹਿਰਾਂ ਦੇ ਹਾਰ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੇ ਚੋਰ ਓ ਮੋਰਛਲ ਮੈਂਡੜੇ ,
ਬੱਚੇ ਨਾਲ ਆਰਾਮ ਮੈਂ ਜਾਣ ਭਾਈ!
ਅੰਨ ਪਾਣੀ ਹੈ ਪਿੰਡ ਦਾ ਅਸੀਂ ਖਾਧਾ,
ਦੇਹ ਪਿੰਡ ਦੀ ਰਾਸ ਸਿਆਣ, ਭਾਈ!
ਜੇਕਰ ਮਰ ਗਿਆਂ ਭੀ ਸੇਵਾ ਰਹੇ ਜਾਰੀ,
ਸਫਲ ਦੋਹ ਸਾਡੀ ਹੋਈ ਜਾਣ ਭਾਈ!
ਪਿੰਡ ਭੇਜ ਨਾ ਸਕੇ ਤਾਂ ਖੰਭ ਮੇਰੇ,
ਧਰਮਸਾਲ ਦੇ ਵਿਚ ਪਹੁੰਚਾ ਦੇਵੀਂ।
ਚੌਰ ਬਨਾਂਗੇ, ਕਰਾਂਗੇ ਸੇਵ ਓਥੇ,
ਥਾਉਂ ਪਏਗੀ ਮੋਏ ਦੀ ਸੇਵ, ਇਹਵੀ।
ਜੇਕਰ ਸਰੇ ਨ ਤੱਥ ਤੋਂ ਕੁਝ ਵੇਚੀ
ਪੱਖੇ ਵਾਲੜੇ ਤੋਂ ਪੈਸੇ ਵੱਟ ਲੇਵੀਂ।
ਪੱਖੇ ਬਣਾਂਗੇ ਸੁਹਣਿਆਂ ਹੱਥ ਜਾਕੇ,
ਤਪਤ ਮੋਟੀਏ ਰੁੱਤ ਹੁਨਾਲ ਛੇਵੀਂ।
ਕਰੀਂ ਅੰਤ ਦੀ ਸਾੜੀ ਆਸ ਪੁਰੀ,
ਹੁਣ ਨੱਸ ਜੇ ਭਲਾ ਤਕਾਵਣਾ ਹੈ।
ਜੇਕਰ ਪਿੰਡ ਨੂੰ ਖ਼ਬਰ ਹੋ ਗਈ ਬਾਬੂ!
ਡਾਂਗਾਂ ਚੁੱਕ ਕੇ ਸੱਭ ਨੇ ਆਵਣਾ ਹੈ।
ਵਾਂਢ ਮੁੰਵ ਦੇ ਕੁੱਧ ਨੂੰ ਕੱਟਣਾਂਗੇ,
ਭੱਜਿਆਂ ਰਾਹ ਨਾ ਭੁੱਧ ਹਥ ਆਵਣਾ ਹੈ।

-੧੮੪-