ਪੰਨਾ:ਲਹਿਰਾਂ ਦੇ ਹਾਰ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁਰਾ ਕੀਤਾ ਹੈ ਅਸਾਂ ਦੇ ਨਾਲ ਤੂੰ ਤਾਂ,
ਐਪਰ ਅਸਾਂ ਨੇ ਭਲਾ ਕਰਾਵਣਾਂ ਹੈ ।
ਐਉਂ ਆਖਕੇ ਮਰ ਨੇ ਧੌਣ ਸੱਟੀ,
ਸਾਵੇ ਘਾਹ ਤੇ ਪਿਆ ਸਥਾਰ ਲੋਕੋ !
ਝੰਬੀ ਪਈ ਜੇ ਸੁੰਦਰਤਾ ਧਰਾ ਉਤੇ,
ਬੋਲਣਹਾਰ ਹੋ ਗਿਆ ਉਡਾਰ ਲੋਕੋ !
ਜਿਹੜੀ ਦੇਹ ਦਾ ਮਾਣ ਸੀ ਮੋਰ ਕਰਦਾ,
ਗਿਆ ਕੱਪੜੇ ਵਾਂਝ ਉਤਾਰ ਲੋਕੋ !
ਸਮਾਂ ਅੰਤ ਦਾ ਅੰਤਿ ਇਹ ਆਂਵਦਾ ਹੈ,
ਜੀਵੇ ਜੁਗ ਭਾਵੇਂ ਕੋਈ ਚਾਰ ਲੋਕੋ !
ਕਿਤੋਂ ਗਹਿਲੜੀ ਮੋਰਨੀ ਰੰਗ ਰੱਤੀ,
ਲਾੜਾ ਭਾਲਦੀ ਭਾਲਦੀ ਆਈ ਲਾੜੀ !
ਲੰਮੇ ਪਏ ਨੂੰ ਆਣ ਕੇ ਘੂਰਦੀ ਹੈ,
ਚੰਝ ਨਾਲ ਹਿਲਾਂਵਦੀ, ਜਾਇ ਵਾਰੀ ।
ਜਦੋਂ ਹਿੱਲਿਆ ਬੋਲਿਆ ਚੱਲਿਆ ਨਾ,
ਦਿਲ ਟੁੱਟਿਆ, ਜ਼ੋਰ ਦੀ ਚੀਕ ਮਾਰੀ ।
ਰੋਂਦੀ ਕੁਕਦੀ ਦੀ ਸੱਦ ਪਿੰਡ ਪਹੁੰਚੀ,
ਪਿੰਡਾਂ ਵਾਹਰ ਆਈ ਮੋਢੇ ਡਾਂਗ ਧਾਰੀ।

  • ਬਹੁਤ ਸਾਰੀ ਭੀੜ ਜੋ ਮਦਦ ਨੂੰ ਅੱਪੜੋ !

-੧੮੫-