ਪੰਨਾ:ਲਹਿਰਾਂ ਦੇ ਹਾਰ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਤਾ

ਤੋਤਾ ਏਸ਼ੀਆ ਤੇ ਅਕਾ ਦਾ ਵਾਸੀ ਹੈ, ਭਾਵੇਂ ਅਮੀਕਾ ਆਦ ਥਾਈਂ ਬੀ ਮਿਲਦਾ ਹੈ । ਆਪਣੀ ਖੂਬਸੂਰਤੀ ਤੇ ਆਦਮੀ ਦੀਆਂ ਗੱਲਾਂ ਦੀ ਨਕਲ ਕਰਨ ਕਰਕੇ ਮੁੱਦਤਾਂ ਤੋਂ ਆਦਮੀ ਦਾ ਪਯਾਰਾ ਰਿਹਾ ਹੈ । ਯੂਰਪ ਵਿਚ ਪਹਿਲਾਂ ਇਸ ਦੀ ਸੋਝੀ ਨਹੀਂ ਸੀ, ਰੋਮ ਵਿਚ ਜਦ ਸੋਝੀ ਹੋਈ ਤਾਂ ਚਾਂਦੀ ਦੀਆਂ ਸੀਖਾਂ ਦੇ ਪਿੰਜਰਿਆਂ ਵਿਚ ਰੱਖ ਕੇ ਪਾਲਦੇ ਰਹੇ ਹਨ । ਰੋਮਨ ਲੋਕ ਖਾਂਦੇ ਬੀ ਰਹੇ ਹਨ, ਸਗੋਂ ਇਕ ਪਾਤਸ਼ਾਹ ਤਾਂ ਅਪਣੇ ਸ਼ੇਰਾਂ ਨੂੰ ਇਨ੍ਹਾਂ ਨਾਲ ਹੀ ਪਾਲਦਾ ਰਿਹਾ ਹੈ ।

ਇਸ ਵੇਲੇ ਇਸ ਦੀਆਂ ਬੜੀਆਂ ਕਿਸਮਾਂ ਦਾ ਪਤਾ ਲੱਗ ਚੁੱਕਾ ਹੈ ਤੇ ਦੂਰ ਦੂਰ ਦੇਸ਼ਾਂ ਤੋਂ ਲਿਆ ਕੇ ਪਾਲਦੇ ਹਨ । ਹਿੰਦੁਸਤਾਨ ਦਾ ਇਹ ਅਤੀ ਪੁਰਾਣਾ ਵਾਸੀ ਹੈ, , ਬਲਕੇ ਯੂਰਪ ਵਿਚ ਏਥੋਂ ਗਿਆ ਜਾਪਦਾ ਹੈ । ਪਿੱਛੇ ਜਿਹੇ ਪੰਜਾਬ ਵਿਚ ਏਹ ਮੁੱਕਣ ਲੱਗ ਗਏ ਸਨ, ਇਨ੍ਹਾਂ ਦੇ ਖੰਭ ਯੂਰਪ ਤੇ ਅਮੀਕਾਂ ਵਿੱਚ ਵਿਕਦੇ ਸਨ, ਪਰ ਹੁਣ ਓਥੇ ਰੋਕ ਹੋ ਜਾਣ ਕਰਕੇ ਫੇਰ ਏਥੇ ਵਧ ਪਏ ਹਨ । ਤੋਤੇ ਬਾਗਾਂ ਦੇ ਫਲਾਂ ਨੂੰ ਖੂਬ ਖਾਂਦੇ ਹਨ, ਇਸ ਕਰਕੇ ਮਾਲੀ ਇਨ੍ਹਾਂ ਦਾ ਵੱਡਾ ਵੈਰੀ ਹੈ ਤੇ ਗੁਲੇਲਾਂ ਨਾਲ ਮਾਰਦਾ ਹੈ । ਅਗਲੇ ਸਫਿਆਂ ਵਿਚ ਇਕ ਐਸੇ ਫੰਡੇ ਤੋਤੇ ਦਾ ਅੰਤ ਸਮਾਂ ਅੰਕਿਤ ਹੈ !

-੧੮੯-