ਪੰਨਾ:ਲਹਿਰਾਂ ਦੇ ਹਾਰ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਰਬਾਨ:ਮੁਰਖ ਪੰਛੀਆ !
ਕੁਝ ਨਾ ਖ਼ਬਰ ਤੈਨੂੰ
ਬਾਗ ਆਦਮੀ ਵਾਸਤੇ ਲਾਂਵਦੇ ਹਾਂ
ਫਲ ਪੱਕਦੇ ਤੋੜ ਕੇ ਘੱਲਦੇ ਹਾਂ ।
ਮੰਡੀ ਸ਼ਹਿਰ ਦੇ ਵਿਚ ਪੁਚਾਂਵਦੇ ਹਾਂ ।
ਮੁੱਲ ਦੇਣ ਤੇ ਲੋਕ ਲੈ ਜਾਣ ਓਥੋਂ
ਅਸੀਂ ਥੱਕ ਕੇ ਟਕੇ ਕਮਾਂਵਦੇ ਹਾਂ ।
ਖ਼ਾਤਰ ਆਪਣੀ ਤੇ ਇਕ ਆਪਣੀ ਹੀ
ਸੁਣ ਤੋੜਿਆ | ਬਾਗ ਲਗਾਂਵਦੇ ਹਾਂ
ਤੇਰਾ ਹੱਕ ਨਾ ਕੁੱਛ ਹੈ ਏਸ ਥਾਂ ਤੇ,
ਤੇਰਾ ਆਵਣਾ ਚੋਰ ਦਾ ਆਵਣਾ ਹੈ ।
ਲੰਗਰ ਨਹੀਂ ਹੈ ਏਸ ਥਾਂ ਲੱਗਿਆ ਓਇ,
ਨਹੀਂ ਛੇੜ ਜੋ ਵੰਡ ਵੰਡਾਵਣਾ ਹੈ।
ਸਾਡਾ ਬਾਗ ਹੈ, ਹੋਰ ਦਾ ਆਨ ਏਥੇ
ਹੱਥ ਲਾਵਣਾ, ਹੱਥ ਵਢਾਵਣਾ ਹੈ ।
ਹੱਕ ਆਪਣਾ ਤੱਕ ਪਛਾਣ ਤੋਤੇ ।
ਐਵੇਂ ਬੋਲਣਾਂ ਪਾਪ ਕਮਾਵਣਾ ਹੈ ।

ਤੋਤਾ:ਮਾਲਕ ਰੱਬ ਨੇ ਜ਼ਿਮੀਂ ਏ ਰਚੀ ਸਾਰੀ
ਸੱਤਯਾ ਘੱਤ ਹਰਯਾਵਲਿ ਉਗਾਵਨੇ ਦੀ ।
ਦਿੱਤੀ ਸੱਤਿਆ ਏਸ ਹਰਿਆਵਲੀ ਨੂੰ
ਕੰਮਲ ਤੇ ਮਵਿਆਂ ਲਾਵਨੇ ਦੀ ।